View Details << Back

ਪਾਕਿ 'ਚ ਇਕ ਹੋਰ ਹਿੰਦੂ ਬੱਚੀ ਅਗਵਾ, ਰੋਂਦੇ-ਕੁਰਲਾਉਂਦੇ ਪਰਿਵਾਰ ਦਾ ਵੀਡੀਓ ਵਾਇਰਲ

  ਪਾਕਿਸਤਾਨ ਵਿੱਚ ਇਮਰਾਨ ਖਾਨ ਦੀ ਸਰਕਾਰ ਹਿੰਦੂ ਅਤੇ ਘੱਟ ਗਿਣਤੀ ਕੁੜੀਆਂ ਨੂੰ ਜ਼ਬਰਦਸਤੀ ਅਗਵਾ ਕਰਨ ਅਤੇ ਧਰਮ ਪਰਿਵਰਤਨ ਨੂੰ ਰੋਕਣ ਵਿੱਚ ਅਸਫਲ ਰਹੀ ਹੈ। ਮੀਆਂ ਮਿੱਠੂ ਦੇ ਖਾਨਪੁਰ ਘੋਟਕੀ ਕਸਬੇ ਵਿੱਚ ਇੱਕ 13 ਸਾਲਾ ਨਾਬਾਲਗ ਸਿੰਧੀ ਹਿੰਦੂ ਕੁੜੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਮਿੱਠੂ ਨੂੰ ਪਾਕਿਸਤਾਨ ਵਿੱਚ ਧਾਰਮਿਕ ਆਗੂ ਵਜੋਂ ਜਾਣਿਆ ਜਾਂਦਾ ਹੈ। ਸਭ ਤੋਂ ਪਹਿਲਾਂ ਉਹ ਮਾਸੂਮ ਕੁੜੀਆਂ ਨੂੰ ਅਗਵਾ ਕਰਦਾ ਹੈ, ਫਿਰ ਜ਼ਬਰਦਸਤੀ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾ ਲੈਂਦਾ ਹੈ ਅਤੇ ਬਾਅਦ ਵਿੱਚ ਇੱਕ ਮੁਸਲਮਾਨ ਵਿਅਕਤੀ ਨਾਲ ਵਿਆਹ ਕਰਵਾ ਦਿੰਦਾ ਹੈ।
ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਸਿੰਧੀ ਰਾਸ਼ਟਰਵਾਦੀ ਲੇਖਕ ਸਿੰਧ ਸੁਤੰਤਰਤਾ ਅੰਦੋਲਨ ਦੇ ਸੰਸਥਾਪਕ ਅਤੇ ਕੇਂਦਰੀ ਮੁੱਖ ਆਯੋਜਕ, ਜ਼ਫਰ ਸਹਿਤੋ ਨੇ ਟਵਿੱਟਰ 'ਤੇ ਘਟਨਾ ਨਾਲ ਸਬੰਧਤ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਨਾਬਾਲਗਾ ਦੇ ਪਰਿਵਾਰਕ ਮੈਂਬਰ ਰੋਂਦੇ ਅਤੇ ਵਿਰੋਧ ਕਰਦੇ ਹੋਏ ਦਿਖਾਈ ਦੇ ਰਹੇ ਹਨ।
  ਖਾਸ ਖਬਰਾਂ