View Details << Back

ਕੋਰੋਨਾ ਵਾਇਰਸ ਤੋਂ ਬਾਅਦ ਸਾਹਮਣੇ ਆਇਆ ਦਿਮਾਗ਼ ਨੂੰ ਖਾਣ ਵਾਲਾ 'ਵਾਇਰਸ', ਇਸ ਦੇਸ਼ 'ਚ ਹੋਈ ਪਹਿਲੀ ਮੌਤ; ਜਾਣੋ ਕਿੰਨਾ ਹੈ ਖ਼ਤਰਨਾਕ

  Brain Eating Amoeba : ਪਿਛਲੇ ਤਿੰਨ ਸਾਲਾਂ ਤੋਂ ਕੋਰੋਨਾਵਾਇਰਸ ਪੂਰੀ ਦੁਨੀਆ 'ਚ ਤਬਾਹੀ ਮਚਾ ਰਿਹਾ ਹੈ। ਚੀਨ ਵਿੱਚ ਰੋਜ਼ਾਨਾ ਲੱਖਾਂ ਲੋਕ ਇਨਫੈਕਟਿਡ ਹੋ ਰਹੇ ਹਨ, ਜਦੋਂਕਿ ਸੈਂਕੜੇ ਲੋਕ ਮਰ ਰਹੇ ਹਨ। ਇਸ ਦੌਰਾਨ ਅਜਿਹੀ ਖਬਰ ਸੁਣਨ ਨੂੰ ਮਿਲੀ ਜਿਸ 'ਤੇ ਲੋਕ ਹੈਰਾਨ ਰਹਿ ਗਏ। ਦਿ ਕੋਰੀਆ ਟਾਈਮਜ਼ ਅਨੁਸਾਰ, ਥਾਈਲੈਂਡ ਤੋਂ ਵਾਪਸ ਪਰਤਣ ਤੋਂ ਬਾਅਦ 50 ਦੇ ਦਹਾਕੇ 'ਚ ਇਕ ਵਿਅਕਤੀ ਦੀ ਮੌਤ ਨੈਗਲੇਰੀਆ ਫੋਲੇਰੀ, ਜਿਸ ਨੂੰ 'ਦਿਮਾਗ ਖਾਣ ਵਾਲਾ ਅਮੀਬਾ' (Brain Eating Amoeba) ਵੀ ਕਿਹਾ ਜਾ ਰਿਹਾ ਹੈ। ਕੋਰੀਆ ਰੋਗ ਨਿਯੰਤਰਣ ਅਤੇ ਰੋਕਥਾਮ ਏਜੰਸੀ (Korea Disease Control and Prevention Agency) ਦੇ ਹਵਾਲੇ ਨਾਲ 'ਨਿਊਜ਼ ਆਊਟਲੈੱਟ' ਦੀ ਰਿਪੋਰਟ ਅਨੁਸਾਰ ਥਾਈਲੈਂਡ ਤੋਂ ਵਾਪਸ ਪਰਤਣ ਤੋਂ ਬਾਅਦ ਇੱਕ ਕੋਰੀਆਈ ਨਾਗਰਿਕ ਦੀ ਮੌਤ ਹੋ ਗਈ।

ਮਹੱਤਵਪੂਰਨ ਗੱਲ ਇਹ ਹੈ ਕਿ ਇਹ ਵਿਅਕਤੀ ਦੋ ਹਫ਼ਤੇ ਪਹਿਲਾਂ 10 ਦਸੰਬਰ ਨੂੰ ਕੋਰੀਆ ਪਰਤਣ ਤੋਂ ਪਹਿਲਾਂ ਥਾਈਲੈਂਡ 'ਚ ਕੁੱਲ ਚਾਰ ਮਹੀਨੇ ਬਿਤਾਏ ਸਨ। ਜਦੋਂ ਮਰੀਜ਼ ਵਾਪਸ ਆਇਆ ਤਾਂ ਉਸੇ ਸ਼ਾਮ ਮੈਨਿਨਜਾਈਟਿਸ ਦੇ ਲੱਛਣ ਨਜ਼ਰ ਆਉਣ ਲੱਗੇ ਸਨ- ਜਿਵੇਂ ਸਿਰਦਰਦ, ਬੁਖਾਰ, ਉਲਟੀਆਂ, ਬੋਲਣ 'ਚ ਮੁਸ਼ਕਲ, ਅਤੇ ਗਰਦਨ 'ਚ ਅਕੜਾਅ ਅਤੇ ਅਗਲੇ ਦਿਨ ਉਸਨੂੰ ਐਮਰਜੈਂਸੀ ਰੂਮ 'ਚ ਸ਼ਿਫਟ ਕਰ ਦਿੱਤਾ ਗਿਆ। ਅਗਲੇ ਦਿਨ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਅਤੇ 21 ਦਸੰਬਰ ਨੂੰ ਉਸ ਦੀ ਮੌਤ ਹੋ ਗਈ।
  ਖਾਸ ਖਬਰਾਂ