View Details << Back

Trump UK Troops U-turn: ਯੂਨਾਈਟਿਡ ਕਿੰਗਡਮ ਦੇ ਬਹਾਦਰ ਫੌਜੀ ਹਮੇਸ਼ਾ ਅਮਰੀਕਾ ਨਾਲ ਰਹਿਣਗੇ: ਟਰੰਪ

  ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀਆਂ ਟਿੱਪਣੀਆਂ ਦੇ ਉਲਟ ਹੁਣ ਯੂ-ਟਰਨ ਲੈਂਦਿਆਂ ਅਫਗਾਨਿਸਤਾਨ ਵਿੱਚ ਲੜਨ ਵਾਲੇ ਬ੍ਰਿਟਿਸ਼ ਦੇ ਫੌਜੀਆਂ ਦੀ ਸ਼ਲਾਘਾ ਕੀਤੀ ਹੈ। ਇਸ ਸਬੰਧੀ ਉਨ੍ਹਾਂ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਪਾ ਕੇ ਕਿਹਾ ਕਿ ਯੂਨਾਈਟਿਡ ਕਿੰਗਡਮ ਦੇ ਮਹਾਨ ਅਤੇ ਬਹੁਤ ਬਹਾਦਰ ਫੌਜੀ ਹਮੇਸ਼ਾ ਸੰਯੁਕਤ ਰਾਜ ਅਮਰੀਕਾ ਨਾਲ ਰਹਿਣਗੇ। ਉਨ੍ਹਾਂ ਅਫਗਾਨਿਸਤਾਨ ਵਿੱਚ ਮਾਰੇ ਗਏ ਬ੍ਰਿਟਿਸ਼ ਸੈਨਿਕਾਂ ਅਤੇ ਜੰਗ ਵਿਚ ਜ਼ਖਮੀ ਹੋਏ ਫੌਜੀਆਂ ਨੂੰ ਮਹਾਨ ਯੋਧੇ ਦੱਸਿਆ।

ਇਸ ਤੋਂ ਪਹਿਲਾਂ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਪਣੀਆਂ ਅਜਿਹੀਆਂ ਟਿੱਪਣੀਆਂ ਲਈ ਮੁਆਫੀ ਮੰਗਣ। ਸ੍ਰੀ ਟਰੰਪ ਨੇ ਕਿਹਾ ਸੀ ਕਿ ਅਫਗਾਨਿਸਤਾਨ ਖ਼ਿਲਾਫ ਜੰਗ ਦੌਰਾਨ ਬਰਤਾਨੀਆ ਸਣੇ ਨਾਟੋ ਦੇਸ਼ਾਂ ਦੇ ਫੌਜੀ ਜੰਗ ਦੌਰਾਨ ਫਰੰਟ ਲਾਈਨ ਤੋਂ ਦੂਰ ਰਹੇ ਜਦਕਿ ਅਮਰੀਕੀ ਫੌਜੀ ਸਭ ਤੋਂ ਅੱਗੇ ਰਹੇ ਸਨ। ਸ੍ਰੀ ਸਟਾਰਮਰ ਨੇ ਕਿਹਾ, ‘ਮੈਂ ਨਾਟੋ ਫੌਜੀਆਂ ਦੀ ਹਿੰਮਤ, ਉਨ੍ਹਾਂ ਦੀ ਬਹਾਦਰੀ ਅਤੇ ਉਨ੍ਹਾਂ ਦੀ ਦੇਸ਼ ਲਈ ਕੁਰਬਾਨੀ ਨੂੰ ਕਦੇ ਨਹੀਂ ਭੁੱਲਾਂਗਾ। ਮੈਂ ਰਾਸ਼ਟਰਪਤੀ ਟਰੰਪ ਦੀਆਂ ਟਿੱਪਣੀਆਂ ਨੂੰ ਅਪਮਾਨਜਨਕ ਅਤੇ ਸਪਸ਼ਟ ਤੌਰ ’ਤੇ ਗਲਤ ਮੰਨਦਾ ਹਾਂ। ਉਨ੍ਹਾਂ ਨੇ ਇਸ ਜੰਗ ਵਿਚ ਫੌਤ ਹੋਏ ਜਾਂ ਜ਼ਖਮੀ ਹੋਏ ਫੌਜੀਆਂ ਦੇ ਅਜ਼ੀਜ਼ਾਂ ਅਤੇ ਦੇਸ਼ ਵਾਸੀਆਂ ਨੂੰ ਦੁੱਖ ਪਹੁੰਚਾਇਆ ਹੈ।’
  ਖਾਸ ਖਬਰਾਂ