View Details << Back

Explainer: ‘ਵੰਦੇ ਮਾਤਰਮ’ ਤੋਂ ‘ਆਤਮਨਿਰਭਰ ਭਾਰਤ’ ਤੱਕ: ਜਾਣੋ 77ਵਾਂ ਗਣਤੰਤਰ ਦਿਵਸ ਕਿਉਂ ਹੈ ਖ਼ਾਸ ?

  Republic Day 2026- ਭਾਰਤ ਦਾ 77ਵਾਂ ਗਣਤੰਤਰ ਦਿਵਸ ਸਿਰਫ਼ ਇੱਕ ਰਾਸ਼ਟਰੀ ਸਮਾਗਮ ਨਹੀਂ, ਸਗੋਂ ਦੇਸ਼ ਦੀ ਇਤਿਹਾਸਕ ਯਾਤਰਾ ਅਤੇ ਭਵਿੱਖ ਦੀ ਦ੍ਰਿਸ਼ਟੀ ਦਾ ਪ੍ਰਤੀਕ ਹੈ। ਇਸ ਸਾਲ ਗਣਤੰਤਰ ਦਿਵਸ 2026 ਕਰਤੱਵਯ ਪੱਥ ’ਤੇ ਸ਼ਾਨ ਨਾਲ ਮਨਾਇਆ ਜਾ ਰਿਹਾ ਹੈ, ਕਿਉਂਕਿ ਇਸ ਵਾਰ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਵੀ ਪੂਰੇ ਹੋ ਰਹੇ ਹਨ। ਇਹ ਸਮਾਗਮ ਭਾਰਤ ਦੀ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਆਤਮਨਿਰਭਰਤਾ ਦੇ ਸਫ਼ਰ ਨੂੰ ਦਰਸਾਉਂਦਾ ਹੈ। ਇਸ ਵਾਰ ਦੀ ਪਰੇਡ ਦੌਰਾਨ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਨੂੰ ਸਮਰਪਿਤ ਖ਼ਾਸ ਸ਼ਰਧਾਂਜਲੀ ਵੀ ਦਿੱਤੀ ਜਾਵੇਗੀ, ਜੋ ਦੇਸ਼ਭਗਤੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗੀ।

‘ਵੰਦੇ ਮਾਤਰਮ’ ਦੀ ਰਚਨਾ 1875 ਵਿੱਚ ਬੰਕਿਮਚੰਦਰ ਚੱਟੋਪਾਧਿਆਏ ਨੇ ਕੀਤੀ ਸੀ ਅਤੇ ਇਹ 1905 ਦੇ ਸਵਦੇਸ਼ੀ ਅੰਦੋਲਨ ਦੌਰਾਨ ਬ੍ਰਿਟਿਸ਼ ਰਾਜ ਖ਼ਿਲਾਫ਼ ਸੰਘਰਸ਼ ਦੀ ਆਵਾਜ਼ ਬਣਿਆ। ਇਹ ਸਭ ਤੋਂ ਪਹਿਲਾਂ 1882 ਵਿੱਚ ਨਾਵਲ ‘ਆਨੰਦਮਠ’ ਵਿੱਚ ਪ੍ਰਕਾਸ਼ਿਤ ਹੋਇਆ। ਰਾਬਿੰਦਰਨਾਥ ਟੈਗੋਰ ਨੇ ਇਸ ਨੂੰ ਪਹਿਲੀ ਵਾਰ 1896 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਸੈਸ਼ਨ ਦੌਰਾਨ ਗਾਇਆ। ਇਸ ਗੀਤ ਨੇ ਦੇਸ਼ ਨੂੰ ਮਾਂ ਦੇ ਰੂਪ ਵਿੱਚ ਪੇਸ਼ ਕਰਕੇ ਕੁਰਬਾਨੀ ਅਤੇ ਦੇਸ਼ਭਗਤੀ ਦੀ ਭਾਵਨਾ ਜਗਾਈ। 24 ਜਨਵਰੀ 1950 ਨੂੰ ਸੰਵਿਧਾਨ ਸਭਾ ਵੱਲੋਂ ਇਸ ਨੂੰ ਰਾਸ਼ਟਰੀ ਗੀਤ ਦਾ ਦਰਜਾ ਦਿੱਤਾ ਗਿਆ। ਇਸ ਸਾਲ ਸੱਭਿਆਚਾਰ ਮੰਤਰਾਲੇ ਦੀ ਝਾਕੀ ਵਿੱਚ ‘ਵੰਦੇ ਮਾਤਰਮ’ ਦੇ ਮੂਲ ਹੱਥੀਂ ਲਿਖਤ ਤੋਂ ਲੈ ਕੇ ਇਸ ਦੀ ਇਤਿਹਾਸਕ ਯਾਤਰਾ ਦਿਖਾਈ ਜਾਵੇਗੀ।
  ਖਾਸ ਖਬਰਾਂ