View Details << Back

India ਸਣੇ 60 ਮੁਲਕਾਂ ਵੱਲੋਂ Strait of Hormuz ਖੋਲ੍ਹਣ ’ਤੇ ਚਰਚਾ

  ਹਰਮੁਜ਼ ਜਲਮਾਰਗ ਮੁੜ ਖੋਲ੍ਹਣ ਲਈ ਅੱਜ ਬਰਤਾਨੀਆ ਦੀ ਮੇਜ਼ਬਾਨੀ ਵਿੱਚ ਹੋਈ 60 ਮੁਲਕਾਂ ਦੀ ਸਿਖ਼ਰ ਵਾਰਤਾ ਵਿੱਚ ਭਾਰਤ ਨੇ ਪੱਛਮੀ ਏਸ਼ੀਆ ਵਿਚਲਾ ਤਣਾਅ ਘਟਾਉਣ ’ਤੇ ਜ਼ੋਰ ਦਿੱਤਾ। ਭਾਰਤ ਨੇ ਕਿਹਾ ਕਿ ਇਸ ਸੰਕਟ ਕਰਕੇ ਕੁੱਲ ਆਲਮ ਨੂੰ ਮਨੁੱਖੀ ਤੇ ਰਣਨੀਤਕ ਕੀਮਤ ਤਾਰਨੀ ਪੈ ਰਹੀ ਹੈ। ਬੈਠਕ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਭਾਰਤ ਇਕੋ ਇਕ ਮੁਲਕ ਹੈ, ਜਿਸ ਦੇ ਮਲਾਹ ਖਾੜੀ ਵਿੱਚ ਮਰਚੈਂਟ ਬੇੜਿਆਂ ’ਤੇ ਹੋਏ ਹਮਲੇ ਦੌਰਾਨ ਮਾਰੇ ਗਏ ਸਨ। ਉਨ੍ਹਾਂ ਖਿੱਤੇ ਵਿੱਚ ਕੌਮਾਂਤਰੀ ਬੇੜਿਆਂ ਦੀ ਸੁਰੱਖਿਆ ਬਾਰੇ ਨਵੀਂ ਦਿੱਲੀ ਦਾ ਸਟੈਂਡ ਰੱਖਿਆ।

ਯੂ ਕੇ ਦੀ ਵਿਦੇਸ਼ ਮੰਤਰੀ ਯਵੇਟ ਕੂਪਰ ਦੀ ਅਗਵਾਈ ਵਿੱਚ ਹੋਈ ਵਾਰਤਾ ਹਰਮੁਜ਼ ਜਲਮਾਰਗ ਰਾਹੀਂ ਬੇੇੜਿਆਂ ਲਈ ਸੁਰੱਖਿਅਤ ਲਾਂਘਾ ਯਕੀਨੀ ਬਣਾਉਣ ਉੱਤੇ ਕੇਂਦਰਤ ਸੀ। ਅਮਰੀਕਾ ਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਹਮਲੇ ਮਗਰੋਂ ਤਹਿਰਾਨ ਨੇ ਇਸ ਜਲਮਾਰਗ ਨੂੰ ਅੰਸ਼ਕ ਬੰਦ ਕੀਤਾ ਹੋਇਆ ਹੈ। ਰਣਨੀਤਕ ਪੱਖੋਂ ਅਹਿਮ ਜਲਮਾਰਗ ਬੰਦ ਰਹਿਣ ਕਰਕੇ ਆਲਮੀ ਪੱਧਰ ’ਤੇ ਤੇਲ ਤੇ ਗੈਸ ਸਪਲਾਈ ਪ੍ਰਭਾਵਿਤ ਹੋਈ ਹੈ।
  ਖਾਸ ਖਬਰਾਂ