View Details << Back

ਬੰਗਾਲ ’ਚ ਭੂਚਾਲ ਦੇ ਝਟਕੇ

  ਬੰਗਲਾਦੇਸ਼ ਵਿੱਚ ਅੱਜ ਦੁਪਹਿਰ ਵੇਲੇ 5.5 ਸ਼ਿੱਦਤ ਦਾ ਭੂਚਾਲ ਆਇਆ, ਜਿਸ ਦੇ ਝਟਕੇ ਕੋਲਕਾਤਾ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਵੀ ਮਹਿਸੂਸ ਕੀਤੇ ਗਏ। ਭਾਰਤ ਭੂ-ਵਿਗਿਆਨ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਬਾਅਦ ਦੁਪਹਿਰ 1:22 ਵਜੇ 10 ਸੈਕਿੰਡ ਤੱਕ ਮਹਿਸੂਸ ਕੀਤੇ ਗਏ। ਭੂਚਾਲ ਧਰਤੀ ਦੀ ਸਤ੍ਵਾ ਤੋਂ 10 ਕਿਲੋਮੀਟਰ ਦੀ ਗਹਿਰਾਈ ’ਚ ਦਰਜ ਕੀਤਾ ਗਿਆ, ਜਿਸ ਦਾ ਕੇਂਦਰ ਬੰਗਲਾਦੇਸ਼ ਦੇ ਸਤਖੀਰਾ ਜ਼ਿਲ੍ਹੇ ਵਿਚ ਸੀ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਭੂਚਾਲ ਕਾਰਨ ਜਾਨੀ-ਮਾਲੀ ਨੁਕਸਾਨ ਦੀ ਤੁਰੰਤ ਕੋਈ ਸੂਚਨਾ ਨਹੀਂ ਹੈ।
  ਖਾਸ ਖਬਰਾਂ