View Details << Back

‘ਅਪਰੇਸ਼ਨ ਸਿੰਧੂਰ’ ਦੌਰਾਨ ਮੈਨੂੰ ਬੰਕਰ ਵਿੱਚ ਲੁਕਣ ਲਈ ਕਿਹਾ ਗਿਆ ਸੀ: ਜ਼ਰਦਾਰੀ

  ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਅੱਜ ਖੁਲਾਸਾ ਕੀਤਾ ਹੈ ਕਿ ਜਦੋਂ ਭਾਰਤ ਨੇ ਇਸ ਸਾਲ ਮਈ ਵਿੱਚ ਅਪਰੇਸ਼ਨ ਸਿੰਧੂਰ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਨੂੰ ਬੰਕਰ ਵਿੱਚ ਲੁਕਣ ਦੀ ਸਲਾਹ ਦਿੱਤੀ ਗਈ ਸੀ।

ਜ਼ਰਦਾਰੀ ਨੇ ਇਹ ਖੁਲਾਸਾ ਸਿੰਧ ਸੂਬੇ ਦੇ ਲਰਕਾਨਾ ਵਿੱਚ ਆਪਣੀ ਪਤਨੀ ਅਤੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ 18ਵੀਂ ਬਰਸੀ ਮੌਕੇ ਇੱਕ ਸਮਾਗਮ ਵਿੱਚ ਕੀਤਾ। ਜ਼ਿਕਰਯੋਗ ਹੈ ਕਿ ਬੇਨਜ਼ੀਰ ਭੁੱਟੋ ਦੀ 27 ਦਸੰਬਰ, 2007 ਨੂੰ ਰਾਵਲਪਿੰਡੀ ਵਿੱਚ ਹੱਤਿਆ ਕਰ ਦਿੱਤੀ ਗਈ ਸੀ।

ਜ਼ਰਦਾਰੀ ਨੇ ਕਿਹਾ, ‘ਮੇਰੇ ਐਮਐਸ (ਫੌਜ ਦੇ ਸਕੱਤਰ) ਮੇਰੇ ਕੋਲ ਆਏ ਅਤੇ ਕਿਹਾ ਕਿ ਜੰਗ ਸ਼ੁਰੂ ਹੋ ਗਈ ਹੈ। ਉਨ੍ਹਾਂ ਮੈਨੂੰ ਇੱਕ ਬੰਕਰ ਵਿਚ ਜਾਣ ਲਈ ਕਿਹਾ ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਆਗੂ ਬੰਕਰਾਂ ਵਿੱਚ ਨਹੀਂ ਮਰਦੇ। ਉਹ ਜੰਗ ਦੇ ਮੈਦਾਨ ਵਿੱਚ ਮਰਦੇ ਹਨ।’
  ਖਾਸ ਖਬਰਾਂ