View Details << Back

CM ਭਗਵੰਤ ਮਾਨ ਦਾ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਫ਼ੈਸਲਾ ਜਨਤਾ ’ਤੇ ਕੋਈ ਅਹਿਸਾਨ ਨਹੀਂ: ਰਾਜਾ ਵੜਿੰਗ

  ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਕਰਾਰੀ ਹਾਰ ਅਤੇ ਸੀਨੀਅਰ ਨੇਤਾਵਾਂ ਵਿਚ ਬਣੀ ਧੜ੍ਹੇਬੰਦੀ ਨੂੰ ਵੇਖਦੇ ਹੋਏ ਆਲ ਇੰਡੀਆ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ 42 ਸਾਲ ਦੇ ਨੌਜਵਾਨ ਅਤੇ ਤੇਜ਼-ਤਰਾਰ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਥਾਂ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਦੀ ਕਮਾਨ ਸੌਂਪੀ ਹੈ। ਸਾਬਕਾ ਕੈਬਨਿਟ ਮੰਤਰੀ ਰਹੇ ਰਾਜਾ ਵੜਿੰਗ ਨੇ ਬੀਤੇ ਦਿਨ ‘ਜਗ ਬਾਣੀ’ ਦਫ਼ਤਰ ਵਿਚ ਦਿੱਤੀ ਇੰਟਰਵਿਊ ਦੌਰਾਨ ਕਾਂਗਰਸ ਦੇ ਅੰਦਰੂਨੀ ਹਾਲਾਤ, 'ਆਪ' ਸਰਕਾਰ ਦੇ ਇਕ ਮਹੀਨੇ ਦੇ ਕਾਰਜਕਾਲ ਸਮੇਤ ਹੋਰ ਕਈ ਮੁੱਦਿਆਂ ’ਤੇ ਪੁੱਛੇ ਗਏ ਸਵਾਲਾਂ ’ਤੇ ਬੇਬਾਕ ਜਵਾਬ ਦਿੱਤੇ। ਰਾਜਾ ਵੜਿੰਗ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ 92 ਸੀਟਾਂ ਆਈਆਂ ਹਨ, ਬਹੁਮਤ ਬਹੁਤ ਵੱਡਾ ਮਿਲਿਆ ਹੈ। ਇਹ ਚੰਗੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਗਾਰੰਟੀ ’ਤੇ ਕੋਈ ਗੱਲ ਕੀਤੀ ਹੈ ਪਰ ਇਹ ਇਕ ਛੋਟੀ ਜਿਹੀ ਗਾਰੰਟੀ ਹੈ, ਅਜੇ ਬਹੁਤ ਗਾਰੰਟੀਆਂ ਦੇਣੀਆਂ ਹਨ। ਇਹ ਪੰਜਾਬ ਦੀ ਜਨਤਾ ’ਤੇ ਕੋਈ ਅਹਿਸਾਨ ਨਹੀਂ। ਉਨ੍ਹਾਂ ਦਾ ਫਰਜ਼ ਬਣਦਾ ਹੈ, ਉਹ ਆਪਣੇ ਫਰਜ਼ ਦੀ ਪੂਰਤੀ ਕਰ ਰਹੇ ਹਨ ਕਿਉਂਕਿ ਇਹ ਸਭ ਵਾਅਦੇ 'ਆਪ' ਨੇ ਚੋਣਾਂ ਦੌਰਾਨ ਜਨਤਾ ਨਾਲ ਕੀਤੇ ਸਨ।
ਉ : ਮੁੱਖ ਮੰਤਰੀ ਭਗਵੰਤ ਮਾਨ ਨੇ ਰਿਪੋਰਟ ਕਾਰਡ ਵਿਚ ਬਹੁਤ ਗੱਲਾਂ ਕੀਤੀਆਂ ਹਨ ਪਰ ਉਨ੍ਹਾਂ ਵਿਚੋਂ ਇਕ ਵੀ ਗੱਲ ਪੂਰੀ ਨਹੀਂ ਹੋਈ। ਉਨ੍ਹਾਂ ਨੇ ਘਰਾਂ ਤਕ ਰਾਸ਼ਨ ਸਪਲਾਈ ਦੀ ਗੱਲ ਕੀਤੀ ਸੀ, ਗੈਂਗਸਟਰਾਂ ਖ਼ਿਲਾਫ਼ ਟਾਸਕ ਫੋਰਸ ਬਣਾ ਦਿੱਤੀ ਹੈ, ਅੱਜ ਵੀ ਜਲੰਧਰ ਵਿਚ ਗੋਲ਼ੀ ਚੱਲੀ ਹੈ। ਜੇ 30 ਦਿਨਾਂ ਵਿਚ 26 ਲੋਕਾਂ ਦਾ ਕਤਲ ਹੋ ਜਾਵੇ ਤਾਂ ਅਜਿਹੇ ਹਾਲਾਤ ਵਿਚ ਟਾਸਕ ਫੋਰਸ ਤਾਂ ਜਿੰਨੀ ਚਾਹੇ ਬਣਾਉਂਦੇ ਰਹੋ। ਭਗਤ ਸਿੰਘ ਦੇ ਸਟੈਚੂ ਲਾਉਣ ਦੀ ਗੱਲ ਕੀਤੀ ਸੀ ਪਰ ਕਿਤੇ ਨਹੀਂ ਲੱਗਾ, ਨਾ ਕੋਈ ਆਰਡਰ ਕੀਤਾ ਗਿਆ। ਸ਼ਹੀਦ ਦੀ ਜਯੰਤੀ ਅਤੇ ਸ਼ਹੀਦੀ ਦਿਵਸ ’ਤੇ ਛੁੱਟੀ ਦੀ ਗੱਲ, ਜੇ ਭਗਤ ਸਿੰਘ ਜ਼ਿੰਦਾ ਹੁੰਦੇ ਤਾਂ ਉਹ ਆਪਣੇ ਜਨਮ ਦਿਨ ’ਤੇ 2 ਘੰਟੇ ਵੱਧ ਕੰਮ ਕਰਨ ਨੂੰ ਕਹਿੰਦੇ ਪਰ ਛੁੱਟੀ ਹੋਣ ਕਾਰਨ ਜਨਤਾ ਨੂੰ ਸਰਕਾਰੀ ਮਹਿਕਮਿਆਂ ਵਿਚ ਡਾਕਟਰ, ਤਹਿਸੀਲਦਾਰ ਕੋਈ ਨਹੀਂ ਮਿਲਿਆ। ਜੇ ਛੁੱਟੀਆਂ ਇੰਨੀਆਂ ਹੋ ਜਾਣਗੀਆਂ ਤਾਂ ਕੰਮ ਕੌਣ ਕਰੇਗਾ?
  ਖਾਸ ਖਬਰਾਂ