View Details << Back

ਅਫਗਾਨਿਸਤਾਨ ਨੂੰ ਮਾਨਵਤਾਵਾਦੀ ਸਹਾਇਤਾ ਦੇ ਰੂਪ 'ਚ ਮਿਲੇ 3.2 ਕਰੋੜ ਅਮਰੀਕੀ ਡਾਲਰ

  ਅਫਗਾਨਿਸਤਾਨ ਨੂੰ ਇੱਕ ਨਵੇਂ ਪੈਕੇਜ ਦੇ ਰੂਪ ਵਿੱਚ ਮਾਨਵਤਾਵਾਦੀ ਨਕਦ ਸਹਾਇਤਾ ਦੇ ਤਹਿਤ 3.2 ਕਰੋੜ ਅਮਰੀਕੀ ਡਾਲਰ ਦੀ ਸਹਾਇਤਾ ਦਿੱਤੀ ਗਈ ਹੈ। ਅਫਗਾਨਿਸਤਾਨ ਦੀ ਕਾਰਜਕਾਰੀ ਸਰਕਾਰ ਨੇ ਬੁੱਧਵਾਰ ਨੂੰ ਸਹਾਇਤਾ ਮਿਲਣ ਦੀ ਪੁਸ਼ਟੀ ਕੀਤੀ। ਸਰਕਾਰ ਨੇ ਦੇਸ਼ ਦੇ ਰਾਸ਼ਟਰੀ ਬੈਂਕ 'ਦਾ ਅਫਗਾਨਿਸਤਾਨ ਬੈਂਕ' ਦੇ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 3.2 ਕਰੋੜ ਅਮਰੀਕੀ ਡਾਲਰ ਦੀ ਮਾਨਵਤਾਵਾਦੀ ਸਹਾਇਤਾ ਦਾ 20ਵਾਂ ਪੈਕੇਜ ਮੰਗਲਵਾਰ ਨੂੰ ਅਫਗਾਨਿਸਤਾਨ ਪਹੁੰਚਿਆ ਅਤੇ ਅਫਗਾਨਿਸਤਾਨ ਇੰਟਰਨੈਸ਼ਨਲ ਬੈਂਕ ਵਿੱਚ ਜਮ੍ਹਾ ਕਰਾ ਦਿੱਤਾ ਗਿਆ।
ਅਫਗਾਨਿਸਤਾਨ ਸਰਕਾਰ ਨੇ ਮਨੁੱਖੀ ਸਹਾਇਤਾ ਲਈ ਅੰਤਰਰਾਸ਼ਟਰੀ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਅਜਿਹੇ ਹੋਰ ਸਹਿਯੋਗ ਦੀ ਮੰਗ ਕੀਤੀ। ਵਰਣਨਯੋਗ ਹੈ ਕਿ ਰਿਪੋਰਟ ਅਨੁਸਾਰ 3.5 ਕਰੋੜ ਦੀ ਆਬਾਦੀ ਵਾਲੇ ਦੇਸ਼ ਵਿਚ 2.2 ਕਰੋੜ ਤੋਂ ਵੱਧ ਲੋਕਾਂ ਨੂੰ ਭੋਜਨ ਨਹੀਂ ਮਿਲ ਰਿਹਾ ਅਤੇ ਜੇਕਰ ਇਸ ਯੁੱਧਗ੍ਰਸਤ ਦੇਸ਼ ਨੂੰ ਮਨੁੱਖੀ ਸਹਾਇਤਾ ਨਾ ਮਿਲੀ ਤਾਂ ਇਸ ਨੂੰ ਵੱਡੀ ਮਾਨਵੀ ਤਬਾਹੀ ਦਾ ਸਾਹਮਣਾ ਕਰਨਾ ਪਵੇਗਾ।
  ਖਾਸ ਖਬਰਾਂ