View Details << Back

ਅਮਰੀਕਾ ਨੇ ਰੂਸ ਦੇ ਕਾਰੋਬਾਰੀ 'ਤੇ ਸਾਈਬਰ ਅਪਰਾਧ ਦਾ ਲਾਇਆ ਦੋਸ਼

  ਵਾਸ਼ਿੰਗਟਨ : ਜੋਅ ਬਾਈਡੇਨ ਪ੍ਰਸ਼ਾਸਨ ਨੇ ਦੋਸ਼ ਲਾਇਆ ਹੈ ਕਿ ਰੂਸ ਦੇ ਕੁਲੀਨ ਵਰਗ ਦੇ ਇਕ ਵਿਅਕਤੀ ਨੇ ਅਮਰੀਕੀ ਸਰਕਾਰ ਦੀਆਂ ਪਾਬੰਦੀਆਂ ਦੀ ਉਲੰਘਣਾ ਕੀਤੀ ਹੈ। ਨਾਲ ਹੀ ਪ੍ਰਸ਼ਾਸਨ ਨੇ ਰੂਸੀ ਫੌਜੀ ਖੁਫ਼ੀਆ ਏਜੰਸੀ ਵੱਲੋਂ ਕੰਟਰੋਲ ਇਕ ਸਾਈਬਰ ਅਪਰਾਧ ਮੁਹਿੰਮ ਦਾ ਪਤਾ ਲਾਇਆ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਯੂਕ੍ਰੇਨ 'ਚ ਰੂਸੀ ਫੌਜ ਦੇ ਹਮਲਿਆਂ ਦਰਮਿਆਨ ਇਸ ਕਾਰਵਾਈ ਦਾ ਐਲਾਨ ਕੀਤਾ ਗਿਆ ਹੈ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਉਹ ਰੂਸੀ ਲੋਕਾਂ ਦੀ ਅਪਰਾਧਿਕ ਗਤੀਵਿਧੀਆਂ ਨੂੰ ਖ਼ਤਮ ਕਰਨਾ ਚਾਹੁੰਦੇ ਹਨ ਅਤੇ ਸਾਈਬਰ ਹਮਲਿਆਂ ਨੂੰ ਰੋਕਣਾ ਚਾਹੁੰਦੇ ਹਨ। ਡਿਪਟੀ ਅਟਾਰਨੀ ਜਨਰਲ ਲਿਸਾ ਮੋਨੇਕੋ ਨੇ ਬੁੱਧਵਾਰ ਨੂੰ ਕਿਹਾ ਕਿ ਪਾਬੰਦੀ ਨਾਲ ਸਾਡਾ ਟੀਚਾ ਇਹ ਯਕੀਨੀ ਕਰਨਾ ਹੈ ਕਿ ਰੂਸੀ ਕੁਲੀਨ ਵਰਗਾਂ ਅਤੇ ਸਾਈਬਰ ਅਪਰਾਧੀਆਂ ਨੂੰ ਸੁਰੱਖਿਅਤ ਟਿਕਾਣੇ ਨਹੀਂ ਮਿਲੇ। ਰੂਸ ਦੇ ਮੀਡੀਆ ਕਾਰੋਬਾਰੀ ਕਾਨਸਟੇਂਟਿਨ ਮਾਲੋਫੋਯੇਵ ਵਿਰੁੱਧ ਖਜ਼ਾਨਾ ਵਿਭਾਗ ਦੀਆਂ ਪਾਬੰਦੀਆਂ ਤੋਂ ਬਚਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਗਿਆ ਹੈ।
ਪਾਬੰਦੀ ਤਹਿਤ ਅਮਰੀਕੀ ਨਾਗਰਿਕਾਂ ਨੂੰ ਉਨ੍ਹਾਂ ਨਾਲ ਕੰਮ ਕਰਨ ਜਾਂ ਵਪਾਰ ਕਰਨ ਤੋਂ ਰੋਕ ਦਿੱਤਾ ਗਿਆ ਹੈ। ਦੋਸ਼ ਹਨ ਕਿ ਮਾਲੋਫੇਯੇਵ ਨੇ ਰੂਸ ਦੇ ਸਮਰਥਨ 'ਚ ਪ੍ਰਚਾਰ ਲਈ ਯੂਰਪ 'ਚ ਮੀਡੀਆ ਸੰਸਥਾਵਾਂ ਦਾ ਗੁਪਤ ਰੂਪ ਨਾਲ ਮਿਸ਼ਰਨ ਕਰਨ ਲਈ 'ਸਹਿ ਸਾਜਿਸ਼ਕਰਤਾ' ਦੇ ਰੂਪ 'ਚ ਕੰਮ ਕੀਤਾ। 'ਸੀ.ਐੱਨ.ਬੀ.ਸੀ. ਅਤੇ ਫਾਕਸ ਨਿਊਜ਼' ਦੇ ਇਕ ਸਾਬਕਾ ਕਰਮਚਾਰੀ ਨੂੰ ਪਿਛਲੇ ਮਹੀਨੇ ਲੰਡਨ 'ਚ ਮਾਲੋਫੇਯੇਵ ਦੇ ਟੈਲੀਵਿਜ਼ਨ ਨਿਰਮਾਤਾ ਦੇ ਰੂਪ 'ਚ ਕੰਮ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।
  ਖਾਸ ਖਬਰਾਂ