View Details << Back

ਯੂਕ੍ਰੇਨ 'ਚ ਰੂਸ ਦੀ ਫੌਜੀ ਕਾਰਵਾਈ ਦਾ ਵਿਰੋਧ ਕਰਨ ਵਾਲੀ ਰੂਸੀ ਪੱਤਰਕਾਰ ਨੇ ਛੱਡੀ ਨੌਕਰੀ

  ਇਕ ਸਰਕਾਰੀ ਟੀ.ਵੀ. ਸਮਾਚਾਰ ਪ੍ਰਸਾਰਣ ਦੌਰਾਨ ਯੂਕ੍ਰੇਨ 'ਚ ਰੂਸ ਦੀ ਫੌਜੀ ਕਾਰਵਾਈ ਦਾ ਵਿਰੋਧ ਕਰਨ ਵਾਲੀ ਇਕ ਪੱਤਰਕਾਰ ਨੇ ਨੌਕਰੀ ਛੱਡ ਦਿੱਤੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਸ਼ਰਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਜਰਮਨੀ ਦੇ ਸਪੀਗਲ ਇੰਟਰਨੈਸ਼ਨਲ ਨਾਲ ਇਕ ਇੰਟਰਵਿਊ 'ਚ ਚੈਨਲ ਵਨ ਟੈਲੀਵਿਜ਼ਨ ਦੀ ਸੰਪਾਦਕ ਮਰੀਨਾ ਓਵਸਯਾਨਿਕੋਵਾ ਨੇ ਕਿਹਾ ਕਿ ਮੈਂ ਆਪਣਾ ਦੇਸ਼ ਨਹੀਂ ਛੱਡਣਾ ਚਾਹੁੰਦੀ। ਮੈਂ ਇਕ ਦੇਸ਼ ਭਗਤ ਹਾਂ ਅਤੇ ਮੇਰਾ ਬੇਟਾ ਉਸ ਤੋਂ ਵੀ ਵੱਡਾ ਦੇਸ਼ ਭਗਤ ਹੈ।
ਅਸੀਂ ਯਕੀਨਨ ਅਜਿਹਾ ਨਹੀਂ ਕਰਨਾ ਚਾਹੁੰਦੇ ਹਾਂ ਅਤੇ ਨਾ ਹੀ ਕਿਤੇ ਵੀ ਪ੍ਰਵਾਸ ਕਰਨਾ ਚਾਹੁੰਦੇ ਹਾਂ। ਰੂਸੀ ਪੱਤਰਕਾਰ ਨੇ ਲਾਈਵ ਪ੍ਰਸਾਰਣ ਦੇ ਸੈੱਟ 'ਤੇ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਸ 'ਤੇ ਲਿਖਿਆ ਸੀ, ਜੰਗ ਬੰਦ ਕਰੋ, ਜੰਗ ਨਹੀਂ ਹੋਣੀ ਚਾਹੀਦੀ।' ਉਸ ਨੇ ਇਕ ਤਖ਼ਤੀ ਫੜੀ ਹੋਈ ਸੀ ਜਿਸ 'ਤੇ ਲਿਖਿਆ ਸੀ, 'ਪ੍ਰਚਾਰ 'ਤੇ ਭਰੋਸਾ ਨਾ ਕਰੋ। ਉਹ ਇਥੇ ਤੁਹਾਡੇ ਨਾਲ ਝੂਠ ਬੋਲ ਰਹੇ ਹਨ। ਰੂਸੀ ਜੰਗ ਦੇ ਵਿਰੁੱਧ ਹਨ। ਬਾਅਦ 'ਚ ਮਹਿਲਾ ਪੱਤਰਕਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਮਾਸਕੋ ਦੀ ਇਕ ਅਦਾਲਤ ਨੇ ਉਸ 'ਤੇ 30,000 ਰੂਬਲ ਦਾ ਜੁਰਮਾਨਾ ਲਾਇਆ। ਫਰਾਂਸ 24 ਦੇ ਮੁਤਾਬਕ, ਉਹ ਰੂਸੀ ਸਰਕਾਰੀ ਟੈਲੀਵਿਜ਼ਨ ਤੋਂ ਨੌਕਰੀ ਛੱਡ ਰਹੀ ਹੈ।
ਦੋ ਛੋਟੇ ਬੱਚਿਆ ਦੀ ਮਾਂ ਪੱਤਰਕਾਰ ਨੇ ਕਿਹਾ ਕਿ ਉਸ ਦੇ ਬੇਟੇ ਨੇ ਸੋਚਿਆ ਕਿ ਉਸ ਨੇ ਆਪਣੇ ਵਿਰੋਧ ਨਾਲ ਉਨ੍ਹਾਂ ਦੇ 'ਪਰਿਵਾਰਕ ਜੀਵਨ' ਨੂੰ ਸੰਕਟ 'ਚ ਪਾ ਦਿੱਤਾ ਹੈ। ਉਨ੍ਹਾਂ ਕਿਹਾ, ''ਪਰ ਮੈਂ ਉਨ੍ਹਾਂ ਨੂੰ ਸਮਝਾਇਆ ਕਿ ਜੀਵਨ 'ਚ ਤੁਹਾਨੂੰ ਪ੍ਰਤੀਕਿਰਿਆ ਦੇਣੀ ਹੋਵੇਗੀ ਅਤੇ ਅਜਿਹੇ ਫੈਸਲੇ ਲੈਣੇ ਹੋਣਗੇ ਜੋ ਅਕਸਰ ਬਹੁਤ ਮੁਸ਼ਕਲ ਹੁੰਦੇ ਹਨ। ਪੱਤਰਕਾਰ ਨੇ ਕਿਹਾ ਕਿ ਸਭ ਤੋਂ ਉੱਤੇ, ਸਾਨੂੰ ਇਸ ਜੰਗ ਨੂੰ ਖਤਮ ਕਰਨਾ ਹੋਵੇਗਾ। ਪ੍ਰਮਾਣੂ ਜੰਗ ਵਰਗੀ ਕਿਸੇ ਚੀਜ਼ ਤੱਕ ਪਹੁੰਚਣ ਤੋਂ ਪਹਿਲਾਂ ਸਾਨੂੰ ਇਸ ਪਾਗਲਪਨ ਨੂੰ ਰੋਕਣਾ ਚਾਹੀਦਾ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਜਦ ਮੇਰਾ ਬੇਟਾ ਥੋੜਾ ਵੱਡਾ ਹੋਵੇਗਾ ਤਾਂ ਉਹ ਮੇਰੀਆਂ ਭਾਵਨਾਵਾਂ ਨੂੰ ਸਮਝ ਸਕੇਗਾ।
  ਖਾਸ ਖਬਰਾਂ