View Details << Back

MH17 ਨੂੰ ਡੇਗਣ ਦੇ ਮਾਮਲੇ 'ਚ ਆਸਟ੍ਰੇਲੀਆ, ਨੀਦਰਲੈਂਡ ਵੱਲੋਂ ਰੂਸ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ

  ਆਸਟ੍ਰੇਲੀਆ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ 2014 ਵਿੱਚ ਮਲੇਸ਼ੀਆ ਏਅਰਲਾਈਨਜ਼ ਦੀ ਉਡਾਣ ਐਮਐਚ17 ਨੂੰ ਡੇਗਣ ਦੇ ਮਾਮਲੇ ਵਿੱਚ ਰੂਸ ਖ਼ਿਲਾਫ਼ ਨੀਦਰਲੈਂਡ ਦੇ ਨਾਲ ਸਾਂਝੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ।ਦੋਵੇਂ ਦੇਸ਼ ਇਸ ਮਾਮਲੇ ਨੂੰ ਇੰਟਰਨੈਸ਼ਨਲ ਸਿਵਲ ਏਵੀਏਸ਼ਨ ਆਰਗੇਨਾਈਜੇਸ਼ਨ (ਆਈਸੀਏਓ) ਕੋਲ ਲੈ ਗਏ ਹਨ।ਮੰਨਿਆ ਜਾਂਦਾ ਹੈ ਕਿ ਰੂਸ ਨੂੰ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਉਡਾਣ ਦੇ ਡੇਗੇ ਜਾਣ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।
ਸੰਯੁਕਤ ਰਾਸ਼ਟਰ ਦੀ ਇਕ ਵਿਸ਼ੇਸ਼ ਸੰਸਥਾ ਵਿਚ ਆਸਟ੍ਰੇਲੀਆ ਅਤੇ ਨੀਦਰਲੈਂਡ ਦੀ ਇਹ ਕਾਰਵਾਈ 298 ਪੀੜਤਾਂ ਲਈ ਨਿਆਂ ਯਕੀਨੀ ਬਣਾਉਣ ਦੀ ਲੜਾਈ ਵੱਲ ਇਕ ਕਦਮ ਹੈ।ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਤੇ ਵਿਦੇਸ਼ ਮੰਤਰੀ ਮਾਰਿਸ ਪੇਨੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੀੜਤਾਂ ਵਿੱਚ 38 ਆਸਟ੍ਰੇਲੀਆਈ ਵੀ ਸ਼ਾਮਲ ਹਨ।
  ਖਾਸ ਖਬਰਾਂ