View Details << Back

ਪਾਕਿ ਹਵਾਈ ਸੈਨਾ 'ਚ ਚੀਨ ਦੇ ਬਣੇ J-10C ਲੜਾਕੂ ਜਹਾਜ਼ ਸ਼ਾਮਲ, ਇਮਰਾਨ ਬੋਲੇ-ਰਾਫੇਲ ਨੂੰ ਮਿਲੇਗਾ ਜਵਾਬ

  ਪਾਕਿਸਤਾਨ ਦੀ ਹਵਾਈ ਸੈਨਾ ਨੇ ਸ਼ੁੱਕਰਵਾਰ ਨੂੰ ਰਸਮੀ ਤੌਰ 'ਤੇ ਚੀਨ ਤੋਂ ਖਰੀਦੇ J-10C ਲੜਾਕੂ ਜਹਾਜ਼ ਸ਼ਾਮਲ ਕੀਤੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਕਈ ਮੰਤਰੀ ਅਤੇ ਪਾਕਿਸਤਾਨ ਵਿਚ ਚੀਨ ਦੇ ਰਾਜਦੂਤ ਨੇ ਕਾਮਰਾ ਏਅਰਬੇਸ 'ਤੇ ਸਮਾਗਮ ਵਿਚ ਸ਼ਿਰਕਤ ਕੀਤੀ। ਭਾਰਤ ਦੇ ਰਾਫੇਲ ਲੜਾਕੂ ਜਹਾਜ਼ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਇਮਰਾਨ ਖਾਨ ਨੇ ਕਿਹਾ ਕਿ ਜੇ-10 ਨੂੰ ਸ਼ਾਮਲ ਕਰਨ ਨਾਲ ਖੇਤਰੀ ਅਸੰਤੁਲਨ ਖ਼ਤਮ ਹੋਵੇਗਾ। ਇਮਰਾਨ ਭਾਵੇਂ ਇਸ ਦੀ ਤੁਲਨਾ ਰਾਫੇਲ ਨਾਲ ਕਰ ਰਹੇ ਹੋਣ ਪਰ ਅਸਲ ਵਿਚ ਇਹ 'ਇਜ਼ਰਾਈਲੀ ਕਬਾੜ' ਰਾਫੇਲ ਸਾਹਮਣੇ ਕਿਤੇ ਵੀ ਨਹੀਂ ਖੜ੍ਹਦਾ।
ਇਮਰਾਨ ਖਾਨ ਨੇ ਕਿਹਾ ਕਿ ਲਗਭਗ 40 ਸਾਲ ਪਹਿਲਾਂ ਜਦੋਂ ਐੱਫ-16 ਨੂੰ ਸ਼ਾਮਲ ਕੀਤਾ ਗਿਆ ਸੀ, ਤਾਂ ਪੂਰਾ ਦੇਸ਼ ਖੁਸ਼ ਸੀ। ਹੁਣ ਇਕ ਵਾਰ ਫਿਰ ਸਮਾਂ ਆ ਗਿਆ ਹੈ ਕਿਉਂਕਿ ਪਾਕਿਸਤਾਨ ਆਪਣੇ ਆਪ ਨੂੰ ਮਜ਼ਬੂਤ​ਕਰ ਰਿਹਾ ਹੈ। ਇਸ ਖੇਤਰ ਵਿਚ ਅਸੰਤੁਲਨ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਸ ਲੜਾਕੂ ਜਹਾਜ਼ ਦੇ ਸ਼ਾਮਲ ਹੋਣ ਨਾਲ ਇਕ ਵਾਰ ਫਿਰ ਸੰਤੁਲਨ ਬਹਾਲ ਹੋ ਗਿਆ ਹੈ। ਇਮਰਾਨ ਨੇ ਚਿਤਾਵਨੀ ਦਿੱਤੀ ਕਿ ਜੋ ਵੀ ਪਾਕਿਸਤਾਨ 'ਤੇ ਹਮਲਾ ਕਰਨ ਦੀ ਹਿੰਮਤ ਕਰੇਗਾ, ਉਸ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ।
  ਖਾਸ ਖਬਰਾਂ