View Details << Back

ਸਿਹਤ ਲਈ ਬੇਹੱਦ ਗੁਣਕਾਰੀ ਹਨ 'ਪਾਨ ਦੇ ਪੱਤੇ', ਮੂੰਹ ਦੀ ਬਦਬੂ ਸਣੇ ਕਈ ਸਮੱਸਿਆਵਾਂ ਤੋਂ ਮਿਲਦੀ ਹੈ ਰਾਹਤ

  ਕਈ ਲੋਕਾਂ ਨੂੰ ਪਾਨ ਖਾਣਾ ਬਹੁਤ ਹੀ ਪਸੰਦ ਹੁੰਦਾ ਹੈ। ਕੁਝ ਲੋਕ ਪਾਨ 'ਚ ਸੁਪਾਰੀ, ਤੰਬਾਕੂ, ਚੂਨਾ ਲਗਾ ਕੇ ਖਾਂਦੇ ਹਨ, ਜੋ ਕਿ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਪਾਨ ਦਾ ਪੱਤਾ ਸਾਦਾ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਪਾਨ ਦਾ ਪੱਤਾ ਖਾਣ ਨਾਲ ਕਈ ਬੀਮਾਰੀਆਂ ਦਾ ਇਲਾਜ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਪਾਨ ਦੇ ਪੱਤੇ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਬਾਰੇ...
1. ਮੂੰਹ ਦੀ ਬਦਬੂ
ਪਾਨ ਦੇ ਪੱਤੇ ਨੂੰ ਧੋ ਕੇ ਖਾਣ ਨਾਲ ਮੂੰਹ 'ਚੋਂ ਆਉਣ ਵਾਲੀ ਬਦਬੂ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਇਸ ਨਾਲ ਦੰਦ ਵੀ ਮਜ਼ਬੂਤ ਹੁੰਦੇ ਹਨ।
2. ਖੰਘ ਤੋਂ ਦਿਵਾਏ ਆਰਾਮ
ਖੰਘ ਆਉਣ 'ਤੇ ਪਾਨ 'ਚ ਅਜਵੈਣ ਪਾ ਕੇ ਚਬਾਉਣ ਨਾਲ ਲਾਭ ਹੁੰਦਾ ਹੈ।
3. ਕਿਡਨੀ ਨੂੰ ਸਿਹਤਮੰਦ ਰੱਖੇ
ਕਿਡਨੀ ਖਰਾਬ ਹੋਣ 'ਤੇ ਪਾਨ ਦੀ ਵਰਤੋਂ ਕਰਨੀ ਲਾਭਕਾਰੀ ਹੁੰਦੀ ਹੈ।
4. ਸੱਟ ਨੂੰ ਠੀਕ ਕਰੇ
ਸੱਟ ਲੱਗਣ 'ਤੇ ਪਾਨ ਨੂੰ ਗਰਮ ਕਰਕੇ ਬੰਨ ਲੈਣਾ ਚਾਹੀਦਾ ਹੈ। ਇਸ ਨਾਲ ਦਰਦ 'ਚ ਆਰਾਮ ਮਿਲਦਾ ਹੈ।
  ਖਾਸ ਖਬਰਾਂ