View Details << Back

ਪਾਕਿਸਤਾਨੀ ਸੰਸਦ ’ਚ ਭਾਰੀ ਸਿਆਸੀ ਡਰਾਮਾ, ਵਿਰੋਧੀ ਸੰਸਦ ਮੈਂਬਰਾਂ ਨਾਲ ਕੁੱਟਮਾਰ

  ਪਾਕਿ ਵਿਚ ਵਿਰੋਧੀ ਧਿਰ ਵਲੋਂ ਇਮਰਾਨ ਸਰਕਾਰ ਖਿਲਾਫ ਦਿੱਤੇ ਬੋਭਰੋਸਗੀ ਪ੍ਰਸਤਾਵ ਸਬੰਧੀ ਸੰਸਦ ਵਿਚ ਭਾਰੀ ਸਿਆਸੀ ਡਰਾਮਾ ਦੇਖਣ ਨੂੰ ਮਿਲਿਆ। ਪ੍ਰਸਤਾਵ ਦੇਣ ਦੇ ਕੁਝ ਦਿਨ ਬਾਅਦ ਸੰਸਦ ਵਿਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨਾਲ ਮਾਰਸ਼ਲਾਂ ਨੇ ਕੁੱਟਮਾਰ ਕੀਤੀ ਅਤੇ ਘਸੀਟਦੇ ਹੋਏ ਸੰਸਦ ਭਵਨ ਤੋਂ ਬਾਹਰ ਕੱਢ ਦਿੱਤਾ।
ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਵਿਰੋਧ ਤੋਂ ਬਾਅਦ ਪਾਕਿ ਵਿਚ ਹੰਗਾਮੇ ਤੋਂ ਬਾਅਦ ਮੀਡੀਆ ਵਲੋਂ ਸੰਸਦ ਦੀ ਰਿਪੋਰਟਿੰਗ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ ਕਿ ਪਾਕਿ ਵਿਚ ਗ੍ਰਹਿ ਜੰਗ ਵਰਗੇ ਹਾਲਾਤ ਬਣ ਚੁੱਕੇ ਹਨ। ਵਿਰੋਧੀ ਧਿਰ ਦੇ ਸੰਸਦ ਮੈਂਬਰ ਸੰਸਦ ਵਿਚ ਸਰਕਾਰ ਦੇ ਖਿਲਾਫ ਬੋਭਰੋਸਗੀ ਪ੍ਰਸਤਾਵ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਉਥੇ ਵਿਰੋਧੀ ਧਿਰ ਦੇ ਸੰਸਦ ਮੈਂਬਰ ਤੇ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਦੇ ਪ੍ਰਮੁੱਖ ਮੌਲਾਨਾ ਫਜਲੁਰ ਰਹਿਮਾਨ ਨੇ ਇਮਰਾਨ ਸਰਕਾਰ ’ਤੇ ਦੋਸ਼ ਲਗਾਇਆ ਕਿ ਸੰਸਦ ਵਿਚ ਪ੍ਰਾਈਵੇਟ ਗਾਰਡ ਨੂੰ ਬੁਲਾਕੇ ਸੰਸਦ ਮੈਂਬਰਾਂ ਨਾਲ ਕੁੱਟਮਾਰ ਕੀਤੀ ਗਈ।
  ਖਾਸ ਖਬਰਾਂ