View Details << Back

ਅਮਰੀਕਾ ਨੇ ਯੂਕ੍ਰੇਨ ਨੂੰ 13.6 ਅਤੇ IMF ਨੇ 1.4 ਅਰਬ ਡਾਲਰ ਦੀ ਮਦਦ ਨੂੰ ਦਿੱਤੀ ਮਨਜ਼ੂਰੀ

  ਅਮਰੀਕੀ ਪ੍ਰਤੀਨਿਧੀ ਸਭਾ ਨੇ 1,500 ਅਰਬ ਡਾਲਰ ਦਾ ਫੰਡ ਮੁਹੱਈਆ ਕਰਨ ਵਾਲੀਆਂ ਸੰਘੀ ਏਜੰਸੀਆਂ ਬਿੱਲ ਦੇ ਤਹਿਤ ਜੰਗ ਪ੍ਰਭਾਵਿਤ ਯੂਕ੍ਰੇਨ ਅਤੇ ਉਸ ਦੇ ਯੂਰਪੀ ਸਹਿਯੋਗੀਆਂ ਨੂੰ 13.6 ਅਰਬ ਡਾਲਰ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ 1.4 ਅਰਬ ਡਾਲਰ ਦੀ ਸਹਾਇਤਾ ਮੁਹੱਈਆ ਕਰਾਉਣ ਲਈ ਮਦਦ ਨੂੰ ਮਨਜ਼ੂਰੀ ਦੇ ਦਿੱਤੀ। ਡੈਮੋਕ੍ਰੇਟਿਕ ਪਾਰਟੀ ਨੇ ਕਈ ਘਰੇਲੂ ਪਹਿਲਾਂ ਲਈ ਫੰਡ ਹਾਸਲ ਕੀਤਾ, ਰਿਪਬਲਿਕਨ ਪਾਰਟੀ ਨੇ ਬਿੱਲ ਰਾਹੀਂ ਰੱਖਿਆ ਖਰਚ ਨੂੰ ਉਤਸ਼ਾਹ ਦਿੱਤਾ ਅਤੇ ਰੂਸ ਦੇ ਹਮਲੇ ਦਾ ਮੁਕਾਬਲਾ ਕਰਨ ਲਈ ਯੂਕ੍ਰੇਨ ਨੂੰ ਫੰਡ ਮੁਹੱਈਆ ਕਰਾਉਣ ਸਬੰਧੀ ਮਨਜ਼ੂਰੀ ’ਚ ਦੋਵਾਂ ਪਾਰਟੀਆਂ ਦਾ ਯੋਗਦਾਨ ਰਿਹਾ।
ਅੰਤਰਰਾਸ਼ਟਰੀ ਮੁਦਰਾ ਫੰਡ ਦੇ ਕਾਰਜਕਾਰੀ ਬੋਰਡ ਨੇ ਤੁਰੰਤ ਵਿੱਤੀ ਪੋਸ਼ਣ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਜੰਗ ਦੇ ਆਰਥਕ ਪ੍ਰਭਾਵ ਨੂੰ ਘੱਟ ਕਰਨ ’ਚ ਮਦਦ ਕਰਨ ਲਈ ਰੈਪਿਡ ਫਾਇਨਾਂਸਿੰਗ ਇੰਸਟਰੂਮੈਂਟ (ਆਰ. ਐੱਫ. ਆਈ.) ਦੇ ਤਹਿਤ ਯੂਕ੍ਰੇਨ ਲਈ 1.4 ਅਰਬ ਡਾਲਰ ਦੀ ਮਦਦ ਦੇਣ ਨੂੰ ਮਨਜ਼ੂਰੀ ਦਿੱਤੀ।
  ਖਾਸ ਖਬਰਾਂ