View Details << Back

London Protests: ਪਰਵਾਸ ਵਿਰੋਧੀਆਂ ਨੂੰ PM Keir Starmer ਦੀ ਸਖ਼ਤ ਚਿਤਾਵਨੀ

  ਲੰਡਨ ਦੇ ਕੇਂਦਰੀ ਹਿੱਸੇ ਵਿੱਚ ਅੱਜ ਦੋ ਵੱਖ-ਵੱਖ ਪ੍ਰਦਰਸ਼ਨਾਂ ਦੌਰਾਨ ਹਜ਼ਾਰਾਂ ਲੋਕਾਂ ਨੇ ਮਾਰਚ ਕੀਤਾ। ਇੱਕ ਮੁਜ਼ਾਹਰਾ ਦੇਸ਼ ਵਿੱਚ ਪਰਵਾਸ ਵਿੱਚ ਬੜੋਤਰੀ ਖ਼ਿਲਾਫ਼ ਸੀ ਜਦਕਿ ਦੂਜਾ ਫ਼ਲਸਤੀਨੀਆਂ ਦੇ ਸਮਰਥਨ ਵਿੱਚ ਸੀ। ਪੁਲੀਸ ਨੇ ਇਸ ਮੁਹਿੰਮ ਲਈ 4,000 ਅਧਿਕਾਰੀ ਤਾਇਨਾਤ ਕੀਤੇ ਸਨ, ਜਿਨ੍ਹਾਂ ਵਿੱਚ ਰਾਜਧਾਨੀ ਤੋਂ ਬਾਹਰੋਂ ਸੱਦੀ ਗਈ ਵਾਧੂ ਫੋਰਸ ਦੇ ਅਧਿਕਾਰੀ ਤੇ ਮੁਲਾਜ਼ਮ ਵੀ ਸ਼ਾਮਲ ਸਨ। ਪੁਲੀਸ ਨੇ ਇਸ ਨੂੰ ਪਿਛਲੇ ਕਈ ਸਾਲਾਂ ਵਿੱਚ ਆਪਣੀ ਸਭ ਤੋਂ ਵੱਡੀ ਜਨਤਕ ਵਿਵਸਥਾ ਮੁਹਿੰਮ ਦੱਸਦਿਆਂ ਆਪਣੀਆਂ ਸ਼ਕਤੀਆਂ ਦੀ ਹਰ ਸੰਭਵ ਸਖ਼ਤੀ ਨਾਲ ਵਰਤੋਂ ਕਰਨ ਦਾ ਵਾਅਦਾ ਕੀਤਾ।

ਦੋਵੇਂ ਮਾਰਚ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ, ਦੁਪਹਿਰ 12 ਵਜੇ ਤੱਕ ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੇ ਵੱਖ-ਵੱਖ ਅਪਰਾਧਾਂ ਲਈ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਪਹਿਲਾਂ ਇਨ੍ਹਾਂ ਮੁਜ਼ਾਾਹਰਿਆਂ ਵਿੱਚ ਘੱਟੋ-ਘੱਟ 80,000 ਲੋਕਾਂ ਦੇ ਸ਼ਾਮਲ ਹੋਣ ਦਾ ਅਨੁਮਾਨ ਲਾਇਆ ਸੀ। ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸ਼ੁੱਕਰਵਾਰ ਨੂੰ ‘ਯੂਨਾਈਟਿਡ ਦਿ ਕਿੰਗਡਮ’ ਮਾਰਚ ਦੇ ਪ੍ਰਬੰਧਕਾਂ ’ਤੇ ਨਿਸ਼ਾਨਾ ਸੇਧਦੇ ਹੋਏ ਉਨ੍ਹਾਂ ’ਤੇ ਸਿੱਧੇ ਤੌਰ ’ਤੇ ਨਫ਼ਰਤ ਅਤੇ ਵੰਡ ਨੂੰ ਹੁਲਾਰਾ ਦੇਣ ਦਾ ਦੋਸ਼ ਲਾਇਆ।
  ਖਾਸ ਖਬਰਾਂ