View Details << Back

Hong Kong fire: ਭਿਆਨਕ ਅੱਗ ਬੁਝਾਉਣ ਲਈ ਦੂਜੇ ਦਿਨ ਵੀ ਮੁਸ਼ੱਕਤ ਜਾਰੀ, 94 ਮੌਤਾਂ

  Hong Kong fire: ਹਾਂਗਕਾਂਗ ਵਿੱਚ ਉੱਚ ਰਿਹਾਇਸ਼ੀ ਟਾਵਰਾਂ ਦੀਆਂ ਇਮਾਰਤਾਂ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰਫਾਈਟਰ ਵੀਰਵਾਰ ਨੂੰ ਦੂਜੇ ਦਿਨ ਵੀ ਮੁਸ਼ੱਕਤ ਕਰਦੇ ਰਹੇ। ਸ਼ਹਿਰ ਦੇ ਆਧੁਨਿਕ ਇਤਿਹਾਸ ਦੀਆਂ ਸਭ ਤੋਂ ਘਾਤਕ ਅੱਗਾਂ ਵਿੱਚੋਂ ਇੱਕ ਇਸ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ 94 ਤੱਕ ਪਹੁੰਚ ਗਈ ਹੈ।
ਤਾਈ ਪੋ ਜ਼ਿਲ੍ਹੇ, ਜੋ ਕਿ ਹਾਂਗਕਾਂਗ ਦੀ ਮੁੱਖ ਭੂਮੀ ਨਾਲ ਲੱਗਦੀ ਉੱਤਰੀ ਸਬਅਰਬ ਹੈ, ਵਿੱਚ ਹਜ਼ਾਰਾਂ ਲੋਕਾਂ ਦੇ ਰਹਿਣ ਵਾਲੇ ਸੰਘਣੀ ਇਮਾਰਤਾਂ ਦੇ ਸਮੂ ਵੈਂਗ ਫੁਕ ਕੋਰਟ ਕੰਪਲੈਕਸ ਵਿੱਚੋਂ ਕੁਝ ਖਿੜਕੀਆਂ ’ਚੋਂ ਸੰਘਣਾ ਧੂੰਆਂ ਨਿਕਲ ਰਿਹਾ ਸੀ ਅਤੇ ਬਚਾਅ ਕਰਮੀ ਫਲੈਸ਼ਲਾਈਟਾਂ ਲੈ ਕੇ ਸੜੀਆਂ ਹੋਈਆਂ ਇਮਾਰਤਾਂ ਵਿੱਚ ਅਪਾਰਟਮੈਂਟਾਂ ਦੀ ਤਲਾਸ਼ੀ ਲੈ ਰਹੇ ਸਨ।

ਅਧਿਕਾਰੀਆਂ ਨੇ ਦੱਸਿਆ ਕਿ ਫਾਇਰਫਾਈਟਰ ਅਜੇ ਵੀ ਕੁਝ ਅਪਾਰਟਮੈਂਟਾਂ ’ਤੇ ਕੰਮ ਕਰ ਰਹੇ ਸਨ ਅਤੇ ਸੱਤ ਇਮਾਰਤਾਂ ਦੀਆਂ ਸਾਰੀਆਂ ਯੂਨਿਟਾਂ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਕਿ ਹੋਰ ਕੋਈ ਜਾਨੀ ਨੁਕਸਾਨ ਨਾ ਹੋਵੇ।

ਫਾਇਰ ਸਰਵਿਸਿਜ਼ ਓਪਰੇਸ਼ਨਜ਼ ਦੇ ਡਿਪਟੀ ਡਾਇਰੈਕਟਰ ਡੇਰੇਕ ਆਰਮਸਟ੍ਰਾਂਗ ਚੈਨ ਨੇ ਕਿਹਾ, “ਸਾਡਾ ਅੱਗ ਬੁਝਾਊ ਅਭਿਆਨ ਲਗਪਗ ਪੂਰਾ ਹੋ ਚੁੱਕਾ ਹੈ।” ਉਨ੍ਹਾਂ ਕਿਹਾ ਕਿ ਫਾਇਰਫਾਈਟਰ ਮਲਬੇ ਅਤੇ ਅੰਗਾਰਿਆਂ ਨੂੰ ਭੜਕਣ ਤੋਂ ਰੋਕਣ ਲਈ ਸਖ਼ਤ ਮਿਹਨਤ ਕਰ ਰਹੇ ਸਨ। ਅੱਗੇ ਤਲਾਸ਼ੀ ਅਤੇ ਬਚਾਅ ਕਾਰਜ ਜਾਰੀ ਹੈ।”
  ਖਾਸ ਖਬਰਾਂ