View Details << Back

ਆਨਲਾਈਨ ਸੱਟੇਬਾਜ਼ੀ: ਰੈਣਾ ਤੇ ਧਵਨ ਦੇ 11.14 ਕਰੋੜ ਦੇ ਅਸਾਸੇ ਕੁਰਕ

  ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਕਥਿਤ ਗ਼ੈਰਕਾਨੂੰਨੀ ਸੱਟੇਬਾਜ਼ੀ ਵੈੱਬਸਾਈਟ ਦੇ ਸੰਚਾਲਨ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਅਤੇ ਸ਼ਿਖਰ ਧਵਨ ਦੇ 11.14 ਕਰੋੜ ਰੁਪਏ ਦੇ ਅਸਾਸੇ ਕੁਰਕ ਕੀਤੇ ਹਨ। ਅਧਿਕਾਰਤ ਸੂਤਰਾਂ ਨੇ ਅੱਜ ਦੱਸਿਆ ਕਿ ਆਨਲਾਈਨ ਸੱਟੇਬਾਜ਼ੀ ਸਾਈਟ ‘1ਐਕਸਬੈੱਟ’ ਵਿਰੁੱਧ ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ (ਪੀ ਐੱਮ ਐੱਲ ਏ) ਤਹਿਤ ਧਵਨ ਦੀ 4.5 ਕਰੋੜ ਰੁਪਏ ਦੀ ਅਚੱਲ ਸੰਪਤੀ ਅਤੇ ਰੈਨਾ ਦੀ 6.64. ਕਰੋੜ ਰੁਪਏ ਦੇ ਮਿਊਚਲ ਫੰਡ ਕੁਰਕ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਸੰਘੀ ਏਜੰਸੀ ਦੀ ਜਾਂਚ ਮੁਤਾਬਕ ਦੋਵਾਂ ਕ੍ਰਿਕਟਰਾਂ ਨੇ ਸਥਿਤੀ ਬਾਰੇ ਪਤਾ ਹੋਣ ਦੇ ਬਾਵਜੂਦ ‘ਐਕਸਬੈੱਟ’ ਤੇ ਉਸ ਦੇ ਸਹਿਯੋਗੀਆਂ ਦੇ ਪ੍ਰਚਾਰ ਲਈ ਵਿਦੇਸ਼ੀ ਸੰਸਥਾਵਾਂ ਨਾਲ ਸਮਝੌਤੇ ਕੀਤੇ। ਈ ਡੀ ਨੇ ਜਾਂਚ ਤਹਿਤ ਇਨ੍ਹਾਂ ਤੋਂ ਇਲਾਵਾ ਕ੍ਰਿਕਟਰ ਯੁਵਰਾਜ ਸਿੰਘ ਤੇ ਰੌਬਿਨ ਉਥੱਪਾ, ਅਦਾਕਾਰ ਸੋਨੂੰ ਸੂਦ, ਉਰਵਸ਼ੀ ਰੌਤੇਲਾ, ਮਿਮੀ ਚੱਕਰਵਰਤੀ (ਸਾਬਕਾ ਟੀ ਐੱਮ ਸੀ ਸੰਸਦ ਮੈਂਬਰ) ਤੇ ਅੰਕੁਸ਼ ਹਾਜ਼ਰਾ (ਬੰਗਾਲੀ ਅਦਾਕਾਰ) ਆਦਿ ਤੋਂ ਵੀ ਪੁੱਛ-ਪੜਤਾਲ ਕੀਤੀ ਸੀ। ਕੈਰੇਬਿਆਈ ਟਾਪੂ ਕੁਰਕਾਓ ਵਿੱਚ ਰਜਿਸਟਰਡ ‘1ਐਕਸਬੈੱਟ’ ਨੂੰ ਪੋਰਟਲ ਰਾਹੀਂ ਸੱਟੇਬਾਜ਼ੀ ਕਾਰੋਬਾਰ ’ਚ 18 ਸਾਲਾਂ ਦੇ ਤਜਰਬੇ ਵਾਲਾ ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਸੱਟੇਬਾਜ਼ (ਪੋਰਟਲ) ਦੱਸਿਆ ਗਿਆ ਹੈ।
  ਖਾਸ ਖਬਰਾਂ