View Details << Back

ਵਡੋਦਰਾ ਵਿਚ PM ਮੋਦੀ ਦਾ ਮੇਗਾ ਰੋਡ ਸ਼ੋਅ, ਕਈ ਕਿਲੋਮੀਟਰ ਤੱਕ ਲੰਬੀ ਕਤਾਰ ਵਿਚ ਖੜ੍ਹੇ ਲੋਕਾਂ ਨੇ ਕੀਤਾ ਜ਼ੋਰਦਾਰ ਸਵਾਗਤ

  PM ਮੋਦੀ ਅੱਜ ਗੁਜਰਾਤ ਦੌਰੇ ’ਤੇ ਹਨ। PM ਮੋਦੀ ਵਡੋਦਰਾ ਪਹੁੰਚ ਗਏ ਹਨ, ਜਿੱਥੇ ਉਹ ਇਕ ਮੇਗਾ ਰੈਲੀ ਕਰ ਰਹੇ ਹਨ। PM ਮੋਦੀ ਦੇ ਸਵਾਗਤ ਵਿਚ ਸੈਂਕੜੇ ਲੋਕ ਸ਼ਾਮਲ ਹੋਏ ਹਨ, ਜਿਨ੍ਹਾਂ ਦਾ PM ਨੇ ਹੱਥ ਹਿਲਾ ਕੇ ਸਵਾਗਤ ਕੀਤਾ। ਆਪ੍ਰੇਸ਼ਨ ਸਿੰਦੂਰ ਦੇ ਬਾਅਦ ਇਹ ਪਹਿਲੀ ਵਾਰੀ ਹੈ ਜਦੋਂ PM ਆਪਣੇ ਗ੍ਰਹਿ ਰਾਜ ਵਿਚ ਗਏ ਹਨ।

25,000 ਤੋਂ ਵੱਧ ਔਰਤਾਂ ਨੇ ਕੀਤਾ ਸਵਾਗਤ
PM ਮੋਦੀ ਦੀ ਇਸ ਯਾਤਰਾ ਵਿਚ 82,000 ਕਰੋੜ ਰੁਪਏ ਦੀ ਲਾਗਤ ਵਾਲੀਆਂ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ ਅਤੇ ਨਾਲ ਹੀ ਨੀਂਹ ਪੱਥਰ ਵੀ ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਦਾ 25,000 ਤੋਂ ਵੱਧ ਔਰਤਾਂ ਵਲੋਂ ਸ਼ਾਹੀ ਸਵਾਗਤ ਕੀਤਾ ਗਿਆ, ਜੋ ਇਕ ਵਿਸ਼ੇਸ਼ 'ਸਿੰਦੂਰ ਸਨਮਾਨ ਯਾਤਰਾ' ਵਿਚ ਉਨ੍ਹਾਂ 'ਤੇ ਫੁੱਲਾਂ ਦੀ ਵਰਖਾ ਕਰ ਰਹੀਆਂ ਸਨ।

ਦਾਉਦੀ ਬੋਹਰਾ ਸੰਗਠਨ ਵੀ ਉਤਸ਼ਾਹ ਨਾਲ PM ਮੋਦੀ ਦਾ ਸਵਾਗਤ ਕਰਨ ਦੀ ਤਿਆਰੀ ਕਰ ਰਿਹਾ ਹੈ, ਜਦਕਿ ਭਾਰਤੀ ਹਥਿਆਰਬੰਦ ਬਲਾਂ ਅਤੇ ਆਪ੍ਰੇਸ਼ਨ ਸਿੰਦੂਰ ਦੇ ਸਨਮਾਨ ’ਚ ਵੱਖ-ਵੱਖ ਸੰਸਕ੍ਰਿਤਿਕ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
  ਖਾਸ ਖਬਰਾਂ