View Details << Back

ਖੈਬਰ ਪਖਤੂਨਖਵਾ ’ਚ ਚੈੱਕ ਪੋਸਟ ’ਤੇ ਹਮਲੇ ’ਚ ਮਾਰੇ ਗਏ ਨੌਂ ਪਾਕਿ ਫ਼ੌਜੀ, ਪਾਕਿਸਤਾਨੀ ਸੈਨਾ ਚੁੱਪ

  ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ’ਚ ਅੱਤਵਾਦੀਆਂ ਨੇ ਇਕ ਪੋਸਟ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ। ਇਸ ’ਚ ਨੌਂ ਪਾਕਿਸਤਾਨੀ ਫ਼ੌਜੀ ਮਾਰੇ ਗਏ। ਹਾਲਾਂਕਿ ਇਸ ਹਮਲੇ ਬਾਰੇ ਹਾਲੇ ਤੱਕ ਪਾਕਿਸਤਾਨੀ ਫ਼ੌਜ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਉਰਦੂ ਭਾਸ਼ਾ ਦੇ ਦੈਨਿਕ ਅਖ਼ਬਾਰ ਮਸ਼ਰਿਕ ’ਚ ਸ਼ਨਿਚਰਵਾਰ ਨੂੰ ਪ੍ਰਕਾਸ਼ਿਤ ਖ਼ਬਰ ਮੁਤਾਬਕ, ਅੱਤਵਾਦੀਆਂ ਨੇ ਸ਼ੁੱਕਰਵਾਰ ਨੂੰ ਖੈਬਰ ਪਖਤੂਨਖਵਾ ਸੂਬੇ ਦੇ ਦੱਖਣੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਸ਼ਕਾਈ ਤਹਿਸੀਲ ’ਚ ਡੰਡਾ ਚੈੱਕ ਪੋਸਟ ’ਤੇ ਹਮਲਾ ਕੀਤਾ। ਇਹ ਇਲਾਕਾ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ। ਹਮਲੇ ’ਚ ਨੌਂ ਸੁਰੱਖਿਆ ਮੁਲਾਜ਼ਮ ਮਾਰੇ ਗਏ ਤੇ ਪੰਜ ਜ਼ਖਮੀ ਹੋ ਗਏ। ਜ਼ਖ਼ਮੀ ਫ਼ੌਜੀਆਂ ਨੂੰ ਫੌਰੀ ਹਸਪਤਾਲ ਪਹੁੰਚਾਇਆ ਗਿਆ।
  ਖਾਸ ਖਬਰਾਂ