View Details << Back

Canada 'ਚ ਹੁਣ ਇਕ ਹੋਰ ਖ਼ਾਲਿਸਤਾਨ ਸਮਰਥਕ 'ਤੇ ਹਮਲਾ, ਅੱਤਵਾਦੀ ਨਿੱਝਰ ਦੇ ਦੋਸਤ ਦੇ ਘਰ ਹੋਈ ਫਾਇਰਿੰਗ

  Canada Khalistan firing : ਕੈਨੇਡਾ 'ਚ ਖਾਲਿਸਤਾਨ ਸਮਰਥਕਾਂ 'ਤੇ ਹੁਣ ਲਗਾਤਾਰ ਹਮਲੇ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਇਕ ਹੋਰ ਖਾਲਿਸਤਾਨ ਸਮਰਥਕ 'ਤੇ ਹਮਲਾ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਦੱਖਣੀ ਸਰੇ ਦੇ ਇਕ ਘਰ 'ਚ ਰਾਤ ਭਰ ਗੋਲੀਬਾਰੀ ਹੋਈ। ਪੁਲਿਸ ਮੁਤਾਬਕ ਫਾਇਰਿੰਗ ਦੀ ਜਾਂਚ ਜਾਰੀ ਹੈ। ਇਸ ਦੇ ਨਾਲ ਹੀ ਸਥਾਨਕ ਭਾਈਚਾਰੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਘਰ ਹਾਲ ਹੀ 'ਚ ਮਾਰੇ ਗਏ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਦੋਸਤ ਦਾ ਹੈ।

ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਪ੍ਰੀਸ਼ਦ ਦੇ ਬੁਲਾਰੇ ਨੇ ਦੱਸਿਆ ਕਿ ਇਹ ਘਰ ਨਿੱਝਰ ਦੇ ਦੋਸਤ ਸਿਮਰਨਜੀਤ ਸਿੰਘ ਦਾ ਹੈ, ਜਿਸ ਦਾ ਜੂਨ ਵਿਚ ਸਰੀ 'ਚ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਵਿਵਾਦ ਪੈਦਾ ਹੋ ਗਿਆ ਸੀ।

ਪੁਲਿਸ ਨੇ ਕਿਹਾ ਕਿ ਅਧਿਕਾਰੀ ਇਲਾਕੇ ਦੇ ਗੁਆਂਢੀਆਂ ਅਤੇ ਗਵਾਹਾਂ ਨਾਲ ਗੱਲ ਕਰ ਰਹੇ ਹਨ ਅਤੇ ਫਾਇਰਿੰਗ ਬਾਰੇ ਹੋਰ ਜਾਣਨ ਲਈ ਸੀਸੀਟੀਵੀ ਫੁਟੇਜ ਦੀ ਸਮੀਖਿਆ ਕਰ ਰਹੇ ਹਨ। ਹਾਲਾਂਕਿ ਫਾਇਰਿੰਗ 'ਚ ਕੋਈ ਜ਼ਖਮੀ ਨਹੀਂ ਹੋਇਆ ਹੈ।

ਸੀਬੀਸੀ ਨਿਊਜ਼ ਨੇ ਕਿਹਾ ਕਿ ਇਲਾਕੇ 'ਚ ਗੋਲ਼ੀਆਂ ਨਾਲ ਨੁਕਸਾਨੀ ਹੋਈ ਇਕ ਕਾਰ ਮਿਲੀ ਹੈ, ਨਾਲ ਹੀ ਘਰ ਵਿਚ ਗੋਲ਼ੀਆਂ ਦੇ ਖੋਲ ਵੀ ਮਿਲੇ ਹਨ।
  ਖਾਸ ਖਬਰਾਂ