View Details << Back

ਅਮਰੀਕਾ ’ਚ ਉਡਾਣ ਦੌਰਾਨ ਡਿੱਗਿਆ ਜਹਾਜ਼ ਦਾ ਦਰਵਾਜ਼ਾ, ਨਹੀਂ ਲੱਗ ਸਕਿਆ ਪਤਾ, ਭਾਲ ਜਾਰੀ

  ਅਮਰੀਕਾ ’ਚ ਉਡਾਣ ਭਰਨ ਤੋਂ ਕੁਝ ਹੀ ਸਮੇਂ ਬਾਅਦ ਇਕ ਛੋਟੇ ਜਹਾਜ਼ ਦਾ ਪਿਛਲਾ ਦਰਵਾਜ਼ਾ ਡਿੱਗ ਪਿਆ। ਇਸ ਦੌਰਾਨ ਜਹਾਜ਼ ਹਵਾਈ ਅੱਡੇ ਤੋਂ ਦੱਖਣ ’ਚ ਕੁਝ ਦੂਰੀ ’ਤੇ ਚੀਕਟੋਵਾਗਾ ਉੱਪਰ ਉਡਾਣ ਭਰ ਰਿਹਾ ਸੀ। ਇਸ ’ਤੇ ਦੋ ਜਣੇ ਸਵਾਰ ਸਨ। ਜਹਾਜ਼ ਨੂੰ ਬਫੇਲੋ ਨਿਆਗਰਾ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੁਰੱਖਿਅਤ ਉਤਾਰਿਆ ਗਿਆ। ਇਹ ਘਟਨਾ ਸੋਮਵਾਰ ਸ਼ਾਮ 5.30 ਵਜੇ ਦੇ ਕਰੀਬ ਦੀ ਹੈ। ਇਸ ਘਟਨਾ ’ਚ ਜਾਇਦਾਦ ਦੇ ਨੁਕਸਾਨ ਜਾਂ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਜਹਾਜ਼ ਦੇ ਦਰਵਾਜ਼ੇ ਦੀ ਭਾਲ ਕੀਤੀ ਗਈ ਪਰ ਇਸ ਦਾ ਪਤਾ ਨਹੀਂ ਲੱਗ ਸਕਿਆ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆ ਚੁੱਕਿਆ ਹੈ। ਅਲਾਸਕਾ ਏਅਰਲਾਈਨਜ਼ ਦੀ ਇਕ ਉਡਾਣ ਦੀ ਖਿੜਕੀ ਉਡਾਣ ਦੌਰਾਨ 16 ਹਜ਼ਾਰ ਫੁੱਟ ਦੀ ਉੱਚਾਈ ’ਤੇ ਅਚਾਨਕ ਨਿਕਲ ਗਈ ਸੀ। ਤੁਰਤੀ-ਫੁਰਤੀ ’ਚ ਜਹਾਜ਼ ਦੀ ਵਾਪਸ ਪੋਰਟਲੈਂਡ ’ਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਸੀ। ਜਹਾਜ਼ ’ਚ 174 ਯਾਤਰੀ ਤੇ ਛੇ ਚਾਲਕ ਦਲ ਦੇ ਮੈਂਬਰ ਸਵਾਰ ਸਨ।
  ਖਾਸ ਖਬਰਾਂ