View Details << Back

Canada News: ਮੰਦਰ 'ਚੋਂ ਚੋਰੀ ਕਰਨ ਦੇ ਦੋਸ਼ 'ਚ ਭਾਰਤੀ ਮੂਲ ਦਾ ਜਗਦੀਸ਼ ਪੰਧੇਰ ਗ੍ਰਿਫ਼ਤਾਰ, ਸੀਸੀਟੀਵੀ 'ਚ ਕੈਦ ਹੋਈ ਤਸਵੀਰ

  ਓਟਾਵਾ : ਕੈਨੇਡਾ ਦੇ ਪੀਲ ਖੇਤਰ ਵਿੱਚ ਇੱਕ 41 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੂੰ ਮੰਦਰ ਦੇ ਦਾਨ ਬਾਕਸ ਵਿੱਚੋਂ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੁਲਜ਼ਮ ਬਰੈਂਪਟਨ ਦਾ ਵਸਨੀਕ ਹੈ ਅਤੇ ਉਸ ਦਾ ਨਾਂ ਜਗਦੀਸ਼ ਪੰਧੇਰ ਹੈ।

ਪੁਲਿਸ ਨੇ ਮੁਲਜ਼ਮਾਂ ’ਤੇ ਮੰਦਰ ਵਿੱਚ ਭੰਨਤੋੜ ਕਰਨ ਅਤੇ ਗ਼ੈਰਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦੇ ਪੰਜ ਦੋਸ਼ ਲਾਏ ਹਨ। ਪੁਲਿਸ ਨੇ ਗ੍ਰੇਟਰ ਟੋਰਾਂਟੋ ਏਰੀਆ ਇੰਟੈਲੀਜੈਂਸ ਦੇ ਸਹਿਯੋਗ ਨਾਲ ਘਟਨਾਵਾਂ ਦੀ ਜਾਂਚ ਕੀਤੀ ਅਤੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮੁਤਾਬਕ ਪਿਛਲੇ ਸਾਲ ਮਾਰਚ ਤੋਂ ਅਗਸਤ ਦਰਮਿਆਨ ਮੰਦਰਾਂ ਵਿੱਚ ਚੋਰੀ ਦੀਆਂ ਤਿੰਨ ਘਟਨਾਵਾਂ ਸਾਹਮਣੇ ਆਈਆਂ ਸਨ। ਇਸ ਦੇ ਨਾਲ ਹੀ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਮੁਲਜ਼ਮ ਦੀ ਤਸਵੀਰ ਕੈਦ ਹੋ ਗਈ।

ਰਕਮ ਬਾਰੇ ਕੋਈ ਖੁਲਾਸਾ ਨਹੀਂ

ਸੀਸੀਟੀਵੀ ਫੁਟੇਜ ਵਿੱਚ ਮੁਲਜ਼ਮ ਨੂੰ ਦਾਨ ਬਾਕਸ ਵਿੱਚੋਂ ਨਕਦੀ ਚੋਰੀ ਕਰਦੇ ਹੋਏ ਸਾਫ਼ ਦੇਖਿਆ ਜਾ ਸਕਦਾ ਹੈ। ਜਦੋਂਕਿ ਦੋ ਹੋਰ ਘਟਨਾਵਾਂ ਵਿੱਚ ਇਹੀ ਵਿਅਕਤੀ ਕਥਿਤ ਤੌਰ ’ਤੇ ਦੋ ਹੋਰ ਘਟਨਾਵਾਂ ਵਿੱਚ ਸ਼ਾਮਲ ਪਾਇਆ ਗਿਆ। ਪੁਲਿਸ ਨੇ ਮੁਲਜ਼ਮਾਂ ਵੱਲੋਂ ਚੋਰੀ ਕੀਤੀ ਰਕਮ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਸਮਾਜ ਵਿਰੋਧੀ ਅਨਸਰਾਂ ਨਾਲ ਕੋਈ ਸਬੰਧ ਨਹੀਂ

ਮਾਮਲੇ ਦੀ ਜਾਂਚ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਵਾਰਦਾਤਾਂ ਧਾਰਮਿਕ ਸਥਾਨਾਂ 'ਤੇ ਹੋਈਆਂ ਹਨ ਪਰ ਉਸ ਨੇ ਦਾਅਵਾ ਕੀਤਾ ਹੈ ਕਿ ਇਹ ਸਿਰਫ਼ ਚੋਰੀ ਦੀ ਘਟਨਾ ਹੈ, ਇਸ ਦਾ ਕਿਸੇ ਸਮਾਜ ਵਿਰੋਧੀ ਅਨਸਰ ਨਾਲ ਕੋਈ ਸਬੰਧ ਨਹੀਂ ਹੈ।
  ਖਾਸ ਖਬਰਾਂ