View Details << Back

ਆਸਟ੍ਰੇਲੀਆ ’ਚ ਪਹਿਲੀ ਵਾਰ ਭਾਰਤਵੰਸ਼ੀ ਸੈਨੇਟਰ ਵਰੁਣ ਘੋਸ਼ ਨੇ ਭਗਵਦ ਗੀਤਾ ’ਤੇ ਹੱਥ ਰੱਖ ਕੇ ਚੁੱਕੀ ਸਹੁੰ

  ਭਾਰਤਵੰਸ਼ੀ ਵਕੀਲ ਵਰੁਣ ਘੋਸ਼ ਮੰਗਲਵਾਰ ਨੂੰ ਭਗਵਦ ਗੀਤਾ ’ਤੇ ਹੱਥ ਰੱਖ ਕੇ ਸਹੁੰ ਚੁੱਕਣ ਵਾਲੇ ਆਸਟ੍ਰੇਲੀਆਈ ਸੰਸਦ ਦੇ ਪਹਿਲੇ ਮੈਂਬਰ ਬਣ ਗਏ। ਪੱਛਮੀ ਆਸਟ੍ਰੇਲੀਆ ਤੋਂ ਵਰੁਣ ਘੋਸ਼ ਨੂੰ ਨਵੇਂ ਸੈਨੇਟਰ ਵਜੋਂ ਨਿਯੁਕਤ ਕੀਤਾ ਗਿਆ ਹੈ ਤੇ ਵਿਧਾਨ ਪ੍ਰੀਸ਼ਦ ਨੇ ਉਨ੍ਹਾਂ ਨੂੰ ਸੰਘੀ ਸੰਸਦ ਦੀ ਸੈਨੇਟ ’ਚ ਆਸਟ੍ਰੇਲੀਆਈ ਸੂਬੇ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਹੈ। ਉਨ੍ਹਾਂ ਦਾ ਜਨਮ 1985 ’ਚ ਭਾਰਤ ’ਚ ਹੋਇਆ ਸੀ।

ਵਰੁਣ ਘੋਸ਼ ਪਰਥ ’ਚ ਵਕੀਲ ਹਨ। ਉਨ੍ਹਾਂ ਨੇ ਪੱਛਮੀ ਆਸਟ੍ਰੇਲੀਆ ਯੂਨੀਵਰਸਿਟੀ ਤੋਂ ਕਲਾ ਤੇ ਕਾਨੂੰਨ ’ਚ ਡਿਗਰੀ ਹਾਸਲ ਕੀਤੀ। ਉਹ ਕੈਂਬਰਿਜ ਯੂਨੀਵਰਸਿਟੀ ’ਚ ਕਾਨੂੰਨ ’ਚ ਕਾਮਨਵੈਲਥ ਸਕਾਲਰ ਹਨ। ਉਨ੍ਹਾਂ ਨੇ ਨਿਊਯਾਰਕ ’ਚ ਇਕ ਵਿੱਤ ਵਕੀਲ ਤੇ ਵਾਸ਼ਿੰਗਟਨ ’ਚ ਵਿਸ਼ਵ ਬੈਂਕ ਲਈ ਸਲਾਹਕਾਰ ਵਜੋਂ ਕੰਮ ਕੀਤਾ ਹੈ। ਪਰਥ ’ਚ ਲੇਬਰ ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦਾ ਸਿਆਸੀ ਸਫ਼ਰ ਸ਼ੁਰੂ ਹੋਇਆ। ਉਨ੍ਹਾਂ ਦੇ ਸਹੁੰ ਚੁੱਕਣ ’ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਤੇ ਵਿਦੇਸ਼ ਮੰਤਰੀ ਪੇਨੀ ਵੋਂਗ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਲੇਬਰ ਸੈਨੇਟ ਟੀਮ ’ਚ ਤੁਹਾਡਾ ਹੋਣਾ ਅਦਭੁਤ ਹੈ।
  ਖਾਸ ਖਬਰਾਂ