View Details << Back

China Rain News : ਚੀਨ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, 11 ਦੀ ਮੌਤ, 27 ਲਾਪਤਾ; ਮੌਸਮ ਵਿਭਾਗ ਨੇ ਜਾਰੀ ਕੀਤੀ ਇਹ ਚੇਤਾਵਨੀ

  ਬੀਜਿੰਗ: ਚੀਨ ਦੀ ਰਾਜਧਾਨੀ ਬੀਜਿੰਗ 'ਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ। ਮੀਂਹ ਕਾਰਨ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਦਰਜਨਾਂ ਲੋਕ ਲਾਪਤਾ ਦੱਸੇ ਜਾ ਰਹੇ ਹਨ। ਚੀਨ ਦੇ ਸਰਕਾਰੀ ਮੀਡੀਆ ਗਲੋਬਲ ਟਾਈਮਜ਼ ਮੁਤਾਬਿਕ ਹੜ੍ਹਾਂ 'ਚ 27 ਲੋਕ ਲਾਪਤਾ ਹੋ ਚੁੱਕੇ ਹਨ।


ਕਈ ਦਿਨਾਂ ਦੀ ਲਗਾਤਾਰ ਭਾਰੀ ਬਾਰਿਸ਼ ਤੋਂ ਬਾਅਦ ਪੱਛਮੀ ਬੀਜਿੰਗ ਦੇ ਮੈਂਟੌਗੂ ਜ਼ਿਲ੍ਹੇ 'ਚ ਦੋ ਲੋਕਾਂ ਦੀ ਮੌਤ ਹੋ ਗਈ। ਬੀਜਿੰਗ ਦੇ ਇਕ ਹੋਰ ਬਾਹਰੀ ਜ਼ਿਲ੍ਹੇ 'ਚ 'ਚ ਐਤਵਾਰ ਤੋਂ ਇਕ ਦਹਾਕੇ 'ਚ ਸਭ ਤੋਂ ਜ਼ਿਆਦਾ ਬਾਰਿਸ਼ ਹੋ ਰਹੀ ਹੈ।

21 ਜੁਲਾਈ 2012 ਤੋਂ ਬਾਅਦ ਸਭ ਤੋਂ ਤੇਜ਼ ਮੀਂਹ

ਇਸ ਦੌਰਾਨ ਸ਼ਨਿਚਰਵਾਰ ਸਵੇਰੇ 8 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਦੇ ਵਿਚਕਾਰ ਬੀਜਿੰਗ ਦੀ ਔਸਤ ਬਾਰਿਸ਼ 138.3 ਮਿਲੀਮੀਟਰ ਸੀ, ਕੁੱਲ 2.097 ਬਿਲੀਅਨ ਘਣ ਮੀਟਰ ਬਾਰਿਸ਼ ਹੋਈ। ਬੀਜਿੰਗ ਮਿਊਂਸੀਪਲ ਫਲੱਡ ਕੰਟਰੋਲ ਦਫ਼ਤਰ ਦੇ ਡਿਪਟੀ ਕਮਾਂਡਰ ਲਿਊ ਬਿਨ ਨੇ ਕਿਹਾ, 'ਬੀਜਿੰਗ ਵਿੱਚ ਔਸਤ ਬਾਰਿਸ਼ 21 ਜੁਲਾਈ, 2012 ਦੇ ਤੂਫ਼ਾਨ ਦੇ ਪੱਧਰ ਨੂੰ ਛੂਹ ਗਈ ਹੈ, ਜਿਸ ਵਿਚ ਭਾਰੀ ਮੀਂਹ ਕਾਰਨ 79 ਲੋਕਾਂ ਦੀ ਮੌਤ ਹੋਈ ਸੀ। ਇਸ ਵਾਰ ਫਾਂਗਸ਼ਾਨ ਅਤੇ ਮੈਂਟੌਗੂ ਵਿਚ ਔਸਤ ਮੀਂਹ ਜ਼ਿਲੇ 400 ਮਿਲੀਮੀਟਰ ਤੱਕ ਪਹੁੰਚ ਗਿਆ ਹੈ, ਜੋ 21 ਜੁਲਾਈ 2012 ਨੂੰ ਹੋਈ ਬਾਰਿਸ਼ ਤੋਂ ਵੱਧ ਹੈ।
  ਖਾਸ ਖਬਰਾਂ