View Details << Back

ਕੈਨੇਡਾ ’ਚ ਅਮਰੀਕੀ ਐੱਚ-1ਬੀ ਵੀਜ਼ਾ ਧਾਰਕਾਂ ਦੀ ਅਰਜ਼ੀਆਂ ਦਾ ਕੋਟਾ ਪੂਰਾ

  ਟੋਰਾਂਟੋ: ਅਮਰੀਕਾ ਦੇ 10 ਹਜ਼ਾਰ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਦੇਸ਼ ’ਚ ਆਉਣ ਤੇ ਕੰਮ ਕਰਨ ਦੀ ਇਜਾਜ਼ਤ ਦੇਣ ਦੇ ਕੈਨੇਡਾ ਸਰਕਾਰ ਦੇ ਫ਼ੈਸਲੇ ਨਾਲ ਭਾਰਤੀ ਪੇਸ਼ੇਵਰਾਂ ਨੂੰ ਫ਼ਾਇਦਾ ਮਿਲਣਾ ਤੈਅ ਹੈ। ਇਸ ਯੋਜਨਾ ਤਹਿਤ ਪਹਿਲੇ ਹੀ ਦਿਨ ਅਰਜ਼ੀਆਂ ਦਾ ਟੀਚਾ ਪੂਰਾ ਹੋ ਜਾਣ ਨਾਲ ਕੈਨੇਡਾ ਸਰਕਾਰ ਕਾਫ਼ੀ ਉਤਸ਼ਾਹਤ ਹੈ। ਦੇਸ਼ ’ਚ ਉੱਚ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਦੀ ਕਮੀ ਕਾਰਨ ਕੈਨੇਡਾ ਨੇ ਹਾਲੀਆ ਇਸ ਯੋਜਨਾ ਦਾ ਐਲਾਨ ਕੀਤਾ ਸੀ। ਕੈਨੇਡਾ ਸਰਕਾਰ ਨੇ ਅਮਰੀਕੀ ਐੱਚ-1ਬੀ ਵੀਜ਼ਾ ਧਾਰਕਾਂ ਲਈ ਨਵਾਂ ਵਰਕ ਪਰਮਿਟ ਰਸਮੀ ਤੌਰ ’ਤੇ 16 ਜੁਲਾਈ ਨੂੰ ਅਪਲਾਈ ਕਰਨ ਲਈ ਖੋਲ੍ਹਿਆ ਸੀ। ਇਮੀਗਰੇਸ਼ਨ, ਸ਼ਰਨਾਰਥੀ ਤੇ ਨਾਗਰਿਕਤਾ ਕੈਨੇਡਾ (ਆਈਆਰਸੀਸੀ) ਦਾ ਕਹਿਣਾ ਹੈ ਕਿ ਬਿਨੈਕਾਰ ਹੁਣ ਇਸ ਯੋਜਨਾ ਲਈ ਅਪਲਾਈ ਨਹੀਂ ਕਰ ਸਕਦੇ ਕਿਉਂਕਿ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਆਈਆਰਸੀਸੀ ਨੇ ਆਪਣੀ ਵੈੱਬਸਾਈਟ ’ਤੇ ਕਿਹਾ ਕਿ ਅਸੀਂ 17 ਜੁਲਾਈ, 2023 ਨੂੰ ਇਸ ਪਹਿਲ ਲਈ 10 ਹਜ਼ਾਰ ਅਰਜ਼ੀਆਂ ਦੀ ਹੱਦ ਤੱਕ ਪੁੱਜ ਗਏ। ਹੁਣ ਕੋਈ ਹੋਰ ਅਰਜ਼ੀ ਸਵੀਕਾਰ ਨਹੀਂ ਕੀਤੀ ਜਾ ਰਹੀ। ਯੋਜਨਾ ਤਹਿਤ ਐੱਚ-1ਬੀ ਵੀਜ਼ਾ ਧਾਰਕਾਂ ਦੇ ਪਰਿਵਾਰ ਨੂੰ ਵੀ ਅਧਿਐਨ ਤੇ ਵਰਕ ਪਰਮਿਟ ਜਾਰੀ ਕੀਤਾ ਜਾ ਸਕਦਾ ਹੈ। ਉਹ ਕੈਨੇਡਾ ’ਚ ਆਰਜ਼ੀ ਨਿਵਾਸ ਲਈ ਅਪਲਾਈ ਕਰ ਸਕਦੇ ਹਨ।
  ਖਾਸ ਖਬਰਾਂ