View Details << Back

'ਦਿ ਕੇਰਲ ਸਟੋਰੀ' ਦੇ ਨਿਰਮਾਤਾਵਾਂ ਨੇ ਖਡ਼ਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ, ਬੰਗਾਲ ਸਰਕਾਰ ਦੇ ਫੈਸਲੇ ਨੂੰ ਦਿੱਤੀ ਚੁਣੌਤੀ

  ਨਵੀਂ ਦਿੱਲੀ: ਫਿਲਮ ‘ਦਿ ਕੇਰਲ ਸਟੋਰੀ’ ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੱਛਮੀ ਬੰਗਾਲ 'ਚ ਫਿਲਮ 'ਤੇ ਪਾਬੰਦੀ ਲਗਾਉਣ ਦੇ ਸੂਬਾ ਸਰਕਾਰ ਦੇ ਫੈਸਲੇ ਨੂੰ ਨਿਰਮਾਤਾਵਾਂ ਨੇ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ। ਸੁਪਰੀਮ ਕੋਰਟ ਇਸ ਮਾਮਲੇ ਦੀ ਸੁਣਵਾਈ 12 ਮਈ ਨੂੰ ਕਰੇਗਾ।

ਸੱਚ 'ਤੇ ਆਧਾਰਿਤ ਹੈ 'ਦਿ ਕੇਰਲ ਸਟੋਰੀ'

ਪੱਛਮੀ ਬੰਗਾਲ 'ਚ 'ਦਿ ਕੇਰਲ ਸਟੋਰੀ' 'ਤੇ ਲਗਾਈ ਗਈ ਪਾਬੰਦੀ 'ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਸ਼ੀਥ ਪ੍ਰਮਾਣਿਕ ​​ਨੇ ਕਿਹਾ ਕਿ ਇਹ ਫਿਲਮ ਬੰਗਾਲ ਦੇ ਹਰ ਸਿਨੇਮਾ ਹਾਲ 'ਚ ਦਿਖਾਈ ਜਾਣੀ ਚਾਹੀਦੀ ਹੈ। ਮਮਤਾ ਬੈਨਰਜੀ ਨੂੰ ਹਰ ਗੱਲ ਵਿਚ ਰਾਜਨੀਤੀ ਦਿਖਾਈ ਦਿੰਦੀ ਹੈ। 'ਦਿ ਕਸ਼ਮੀਰ ਫਾਈਲਜ਼' ਵੀ ਸੱਚ 'ਤੇ ਆਧਾਰਿਤ ਸੀ ਅਤੇ 'ਦਿ ਕੇਰਲ ਸਟੋਰੀ' ਵੀ ਸੱਚੀ ਘਟਨਾ 'ਤੇ ਆਧਾਰਿਤ ਹੈ।
  ਖਾਸ ਖਬਰਾਂ