View Details << Back

Karnataka Election 2023 : ਕਰਨਾਟਕ 'ਚ 70 ਫੀਸਦੀ ਵੋਟਿੰਗ

  Karnataka Assembly Election 2023 : ਕਰਨਾਟਕ ਵਿਧਾਨ ਸਭਾ ਦੀਆਂ 224 ਸੀਟਾਂ 'ਤੇ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਸਖ਼ਤ ਸੁਰੱਖਿਆ ਦੇ ਵਿਚਕਾਰ 58,545 ਪੋਲਿੰਗ ਸਟੇਸ਼ਨਾਂ 'ਤੇ ਵੋਟਿੰਗ ਚੱਲ ਰਹੀ ਹੈ। ਚੋਣ ਕਮਿਸ਼ਨ ਦੇ ਅਨੁਸਾਰ, ਕਰਨਾਟਕ ਵਿੱਚ ਕਰੀਬ 70 ਫੀਸਦੀ ਮਤਦਾਨ ਹੋਇਆ ਹੈ। ਇਸ ਤੋਂ ਪਹਿਲਾਂ ਕਰਨਾਟਕ 'ਚ ਦੁਪਹਿਰ 1 ਵਜੇ ਤੱਕ 37.25 ਫੀਸਦੀ, ਸਵੇਰੇ 11 ਵਜੇ ਤੱਕ 20.99 ਅਤੇ ਸਵੇਰੇ 9 ਵਜੇ ਤੱਕ 8.26 ਫੀਸਦੀ ਪੋਲਿੰਗ ਦਰਜ ਕੀਤੀ ਗਈ ਸੀ।

ਤੁਹਾਨੂੰ ਦੱਸ ਦੇਈਏ ਕਿ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਸੀਐਮ ਬਸਵਰਾਜ ਬੋਮਈ, ਸਾਬਕਾ ਸੀਐਮ ਬੀਐਸ ਯੇਦੀਯੁਰੱਪਾ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਕਾਂਗਰਸ ਨੇਤਾਵਾਂ ਡੀਕੇ ਸ਼ਿਵਕੁਮਾਰ, ਸਿੱਧਰਮਈਆ ਸਮੇਤ ਕਈ ਦਿੱਗਜਾਂ ਨੇ ਵੋਟ ਪਾਈ ਹੈ। ਸੂਬੇ 'ਚ 13 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ।
  ਖਾਸ ਖਬਰਾਂ