View Details << Back

BBC ਦੇ ਦਿੱਲੀ-ਮੁੰਬਈ ਦਫ਼ਤਰ 'ਤੇ IT ਵਿਭਾਗ ਦੀ ਛਾਪੇਮਾਰੀ, ਕਾਂਗਰਸ ਨੇ ਕਿਹਾ- ਅਣਐਲਾਨੀ ਐਮਰਜੈਂਸੀ

  ਨਵੀਂ ਦਿੱਲੀ: ਆਮਦਨ ਕਰ ਵਿਭਾਗ (IT) ਨੇ ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ (BBC) ਦੇ ਦਫਤਰ 'ਤੇ ਛਾਪਾ ਮਾਰਿਆ ਹੈ। ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਆਈਟੀ ਟੀਮ ਨੇ ਮੰਗਲਵਾਰ ਸਵੇਰੇ ਦਿੱਲੀ ਅਤੇ ਮੁੰਬਈ ਵਿੱਚ ਬੀਬੀਸੀ ਦੇ ਦਫ਼ਤਰਾਂ ਵਿੱਚ ਛਾਪੇਮਾਰੀ ਕੀਤੀ। ਜਾਣਕਾਰੀ ਅਨੁਸਾਰ ਆਈਟੀ ਅਧਿਕਾਰੀ ਸਵੇਰੇ ਬੀਬੀਸੀ ਦਫ਼ਤਰ ਪੁੱਜੇ ਅਤੇ ਮੁਲਾਜ਼ਮਾਂ ਦੇ ਫ਼ੋਨ ਸਵਿੱਚ ਆਫ਼ ਹੋ ਗਏ।

ਦਿੱਲੀ 'ਚ ਬੀਬੀਸੀ ਦਾ ਦਫ਼ਤਰ ਕੇਜੀ ਮਾਰਗ ਉੱਤੇ ਐਚਟੀ ਹਾਊਸ ਦੀ ਇਮਾਰਤ ਵਿੱਚ ਹੈ। ਬੀਬੀਸੀ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਅਣਐਲਾਨੀ ਐਮਰਜੈਂਸੀ: ਕਾਂਗਰਸ
ਕਾਂਗਰਸ ਨੇ ਬੀਬੀਸੀ ਦਫ਼ਤਰ 'ਤੇ ਛਾਪੇ ਨੂੰ ਅਣਐਲਾਨੀ ਐਮਰਜੈਂਸੀ ਕਰਾਰ ਦਿੱਤਾ ਹੈ। ਕਾਂਗਰਸ ਪਾਰਟੀ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਕੀਤਾ ਗਿਆ ਹੈ। ਟਵੀਟ 'ਚ ਲਿਖਿਆ ਸੀ, "ਪਹਿਲਾਂ ਬੀਬੀਸੀ ਦੀ ਡਾਕੂਮੈਂਟਰੀ ਆਈ, ਇਸ 'ਤੇ ਪਾਬੰਦੀ ਲਗਾ ਦਿੱਤੀ ਗਈ। ਹੁਣ ਆਈਟੀ ਨੇ ਬੀਬੀਸੀ 'ਤੇ ਛਾਪੇਮਾਰੀ ਕੀਤੀ। ਅਣਐਲਾਨੀ ਐਮਰਜੈਂਸੀ।"
  ਖਾਸ ਖਬਰਾਂ