View Details << Back

ਕੋਵਿਡ, ਮੰਕੀਪਾਕਸ ਤੇ ਐੱਚਆਈਵੀ ਤੋਂ ਇਨਫੈਕਟਿਡ ਹੋਇਆ ਨੌਜਵਾਨ,ਪੁਰਸ਼ਾਂ ਨਾਲ ਬਣਾਏ ਸੀ ਅਸੁਰੱਖਿਅਤ ਸਰੀਰਕ ਸਬੰਧ, ਜਾਣੋ ਕੀ ਹੈ ਪੂਰਾ ਮਾਮਲਾ

  ਰੋਮ : ਇਟਲੀ ’ਚ 36 ਸਾਲ ਦੇ ਇਕ ਨੌਜਵਾਨ ਦਾ ਹੈਰਤਅੰਗੇਜ਼ ਮਾਮਲਾ ਸਾਹਮਣੇ ਆਇਆ ਹੈ। ਇਹ ਆਦਮੀ ਮੰਕੀਪਾਕਸ, ਕੋਵਿਡ ਤੇ ਐੱਚਆਈਵੀ ਤੋਂ ਇਨਫੈਕਟਿਡ ਪਾਇਆ ਗਿਆ ਹੈ। ਵਾਇਰਸ ਤੋਂ ਇਨਫੈਕਟਿਡ ਤਿੰਨ ਬਿਮਾਰੀਆਂ ਵਾਲਾ ਦੁਨੀਆ ਦਾ ਇਹ ਪਹਿਲਾ ਮਾਮਲਾ ਹੈ। ਥਕਾਵਟ, ਬੁਖਾਰ ਅਤੇ ਗਲ਼ੇ ਦੀ ਖਰਾਬੀ ਤੋਂ ਬਾਅਦ ਜਦੋਂ ਉਸ ਦੇ ਟੈਸਟ ਕਰਵਾਏ ਗਏ ਤਾਂ ਤਦ ਇਹ ਬਿਮਾਰੀਆਂ ਪਤਾ ਲੱਗੀਆਂ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਪੀਡ਼ਤ ਨੇ ਇਸੇ ਸਾਲ 16 ਤੋਂ 20 ਜੂਨ ਤਕ ਸਪੇਨ ਦੀ ਯਾਤਰਾ ਕੀਤੀ ਸੀ। ਉਥੇ ਉਸ ਨੇ ਕਈ ਪੁਰਸ਼ਾਂ ਨਾਲ ਅਸੁਰੱਖਿਅਤ ਸਰੀਰਕ ਸਬੰਧ ਬਣਾਏ ਸਨ। ਉਥੋਂ ਪਰਤ ਕੇ ਜਦੋਂ ਦੋ ਜੁਲਾਈ ਨੂੰ ਉਹ ਬਿਮਾਰ ਹੋਇਆ ਤਾਂ ਉਸ ਦੇ ਟੈਸਟ ਕਰਵਾਏ ਗਏ। ਇਨ੍ਹਾਂ ਟੈਸਟਾਂ ’ਚ ਉਹ ਕੋਵਿਡ ਤੋਂ ਇਨਫੈਕਟਿਡ ਪਾਇਆ ਗਿਆ। ਇਸ ਤੋਂ ਬਾਅਦ ਉਸ ’ਚ ਮੰਕੀਪਾਕਸ ਦੇ ਲੱਛਣ ਮਿਲਣੇ ਸ਼ੁਰੂ ਹੋ ਗਏ। ਪੰਜ ਜੁਲਾਈ ਨੂੰ ਮੰਕੀਪਾਕਸ ਤੋਂ ਪੀਡ਼ਤ ਹੋਣ ਦੀ ਪੁਸ਼ਟੀ ਹੋਈ। ਇਸੇ ਦੌਰਾਨ ਇਕ ਹੋਰ ਟੈਸਟ ਵਿਚ ਉਸ ਦੇ ਐੱਚਆਈਵੀ-1 (ਏਡਜ਼) ਤੋਂ ਪੀਡ਼ਤ ਹੋਣ ਦਾ ਪਤਾ ਲੱਗਾ। ਖੋਜਕਰਤਾਵਾਂ ਨੇ ਉਸ ਦੇ ਖੂਨ, ਬਲਗਮ ਤੇ ਹੋਰ ਸਰੀਰਕ ਪਦਾਰਥਾਂ ਦੇ ਨਮੂਨੇ ਸੁਰੱਖਿਅਤ ਰੱਖ ਲਏ ਹਨ। ਉਨ੍ਹਾਂ ਦੇ ਪ੍ਰੀਖਣ ਤੋਂ ਉਹ ਹੋਰਨਾਂ ਰੋਗਾਂ ਬਾਰੇ ਪਤਾ ਲਗਾਉਣਗੇ। ਡਾਕਟਰਾਂ ਨੇ ਪੀਡ਼ਤ ਨੂੰ ਘਰ ਭੇਜ ਦਿੱਤਾ ਹੈ ਜਿੱਥੇ ਉਹ ਏਕਾਂਤ ਵਿਚ ਰਹੇਗਾ ੇਤੇ ਦਵਾਈਆਂ ਦਾ ਸੇਵਨ ਕਰੇਗਾ।
  ਖਾਸ ਖਬਰਾਂ