View Details << Back

Rajouri Militant Attack : ਰਾਜੌਰੀ ਜ਼ਿਲੇ 'ਚ ਅਜੇ ਵੀ ਪੰਜ ਤੋਂ ਛੇ ਹੋਰ ਅੱਤਵਾਦੀ ਲੁਕੇ, ਸੁਰੱਖਿਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ

  ਰਾਜੌਰੀ: ਦਰਹਾਲ ਵਿੱਚ ਫੌਜੀ ਟਿਕਾਣੇ ’ਤੇ ਹਮਲੇ ਤੋਂ ਬਾਅਦ ਜਵਾਬੀ ਕਾਰਵਾਈ ਵਿੱਚ ਮਾਰੇ ਗਏ ਦੋ ਅੱਤਵਾਦੀਆਂ ਦੇ ਕਈ ਹੋਰ ਸਾਥੀ ਹਨ ਜੋ ਹਾਲ ਹੀ ਵਿੱਚ ਕੰਟਰੋਲ ਰੇਖਾ (ਐਲਓਸੀ) ਤੋਂ ਇਕੱਠੇ ਘੁਸਪੈਠ ਕਰ ਗਏ ਸਨ। ਇਨ੍ਹਾਂ ਦੀ ਗਿਣਤੀ ਪੰਜ ਤੋਂ ਛੇ ਦੱਸੀ ਜਾ ਰਹੀ ਹੈ। ਇਹ ਅੱਤਵਾਦੀ ਜ਼ਿਲ੍ਹੇ ਵਿੱਚ ਹੀ ਮੌਜੂਦ ਹਨ। ਫੌਜ, ਪੁਲਿਸ ਕਈ ਇਲਾਕਿਆਂ 'ਚ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾ ਰਹੀ ਹੈ।

ਸੂਤਰਾਂ ਮੁਤਾਬਕ ਕਰੀਬ 10 ਦਿਨ ਪਹਿਲਾਂ ਸੱਤ ਤੋਂ ਅੱਠ ਅੱਤਵਾਦੀ ਸਰਹੱਦ ਪਾਰ ਕਰਕੇ ਭਾਰਤੀ ਖੇਤਰ ਵਿੱਚ ਦਾਖ਼ਲ ਹੋਏ ਸਨ। ਜੋ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਫੈਲ ਗਏ। ਕਾਲਾਕੋਟ, ਥਾਨਾਮੰਡੀ, ਬੁਢਲ ਦੇ ਕੁਝ ਇਲਾਕਿਆਂ 'ਚ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਆਤਮਘਾਤੀ ਦਸਤੇ 'ਚ ਸ਼ਾਮਲ ਸਾਰੇ ਅੱਤਵਾਦੀ 20 ਤੋਂ 22 ਸਾਲ ਦੀ ਉਮਰ ਦੇ ਹਨ। ਇਹ ਸਾਰੇ ਪਾਕਿਸਤਾਨੀ ਹਨ। ਦੱਸਿਆ ਜਾਂਦਾ ਹੈ ਕਿ ਇਹ ਉਹੀ ਅੱਤਵਾਦੀ ਹਨ, ਜਿਨ੍ਹਾਂ ਨੂੰ ਗੁਲਾਮ ਜੰਮੂ-ਕਸ਼ਮੀਰ 'ਚ ਅੱਤਵਾਦੀ ਸਿਖਲਾਈ ਕੈਂਪਾਂ 'ਚ ਸਖਤ ਟ੍ਰੇਨਿੰਗ ਦਿੱਤੀ ਗਈ ਹੈ। ਅੱਤਵਾਦੀ ਹਰ ਤਰ੍ਹਾਂ ਦੇ ਹਥਿਆਰ ਚਲਾਉਣ ਵਿਚ ਮਾਹਰ ਹਨ।
  ਖਾਸ ਖਬਰਾਂ