View Details << Back

ਹੈਲੀਕਾਪਟਰ ਹਾਦਸੇ ’ਚ ਸ਼ਹੀਦ ਹੋਏ ਮੇਜਰ ਸੰਕਲਪ ਦਾ ਫ਼ੌਜੀ ਸਨਮਾਨ ਨਾਲ ਅੰਤਿਮ ਸੰਸਕਾਰ

  ਕਸ਼ਮੀਰ ’ਚ ਸ਼ੁੱਕਰਵਾਰ ਨੂੰ ਭਾਰਤੀ ਫ਼ੌਜ ਦਾ ਇਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ’ਚ ਮਾਰੇ ਗਏ ਜੈਪੁਰ ਦੇ ਮੇਜਰ ਸੰਕਲਪ ਯਾਦਵ ਦਾ ਸ਼ਨੀਵਾਰ ਨੂੰ ਪੂਰੇ ਫ਼ੌਜੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। 29 ਸਾਲਾ ਸੰਕਲਪ ਯਾਦਵ ਉੱਤਰੀ ਕਸ਼ਮੀਰ ਦੇ ਗੁਰੇਜ਼ ਖੇਤਰ ’ਚ ਹਾਦਸੇ ਦਾ ਸ਼ਿਕਾਰ ਹੋਏ ਚੀਤਾ ਹੈਲੀਕਾਪਟਰ ਦੇ ਸਹਿ-ਪਾਇਲਟ ਸਨ।
ਅੰਤਿਮ ਸੰਸਕਾਰ ਤੋਂ ਪਹਿਲਾਂ ਯਾਦਵ ਦੀ ਮ੍ਰਿਤਕ ਦੇਹ ਨੂੰ ਜੈਪੁਰ ਪਹੁੰਚਣ ’ਤੇ ਫੁੱਲਾਂ ਨਾਲ ਸਜੇ ਇਕ ਟਰੱਕ ’ਚ ਨੰਦਪੁਰੀ ਸਥਿਤ ਉਨ੍ਹਾਂ ਦੇ ਘਰ ਲਿਜਾਇਆ ਗਿਆ, ਜਿੱਥੇ ਵੱਡੀ ਗਿਣਤੀ ’ਚ ਮੌਜੂਦ ਲੋਕਾਂ ਅਤੇ ਪਰਿਵਾਰਾਂ ਨੇ ਉਨ੍ਹਾਂ ਨੂੰ ਫੁੱਲ ਭੇਟ ਕਰ ਕੇ ਸ਼ਰਧਾਂਜਲੀ ਦਿੱਤੀ। ਯਾਦਵ ਦੇ ਚਾਚਾ ਨੇ ਕਿਹਾ ਕਿ ਸੰਕਲਪ ਦੇ ਜਾਣ ਨਾਲ ਪਰਿਵਾਰ ਨੇ ਆਪਣਾ ਇਕ ਮੈਂਬਰ ਗੁਆ ਦਿੱਤਾ ਹੈ ਅਤੇ ਦੇਸ਼ ਨੇ ਇਕ ਸਪੂਤ। ਉਹ ਸਾਡਾ ਮਾਣ ਸੀ।
  ਖਾਸ ਖਬਰਾਂ