View Details << Back

PM ਮੋਦੀ ਨੇ ਗਾਂਧੀਨਗਰ ’ਚ ਕੀਤਾ ਰੋਡ ਸ਼ੋਅ, ਲੋਕਾਂ ਨੇ ਕੀਤੀ ਫੁੱਲਾਂ ਦੀ ਵਰਖਾ

  ਗੁਜਰਾਤ ਦੌਰੇ ’ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਗਾਂਧੀਨਗਰ 'ਚ ਰੋਡ ਸ਼ੋਅ ਕੀਤਾ। ਪਿਛਲੇ ਦੋ ਦਿਨਾਂ ’ਚ ਸੂਬੇ ਵਿਚ ਇਹ ਉਨ੍ਹਾਂ ਦਾ ਦੂਜਾ ਰੋਡ ਸ਼ੋਅ ਸੀ। ਅਧਿਕਾਰੀਆਂ ਮੁਤਾਬਕ ਗਾਂਧੀਨਗਰ 'ਚ ਪ੍ਰਧਾਨ ਮੰਤਰੀ ਮੋਦੀ ਦਾ ਰੋਡ ਸ਼ੋਅ ਦੇਹਗਾਮ ਸ਼ਹਿਰ ਤੋਂ ਸ਼ੁਰੂ ਹੋ ਕੇ ਲਵਾਦ ਪਿੰਡ 'ਚ ਨੈਸ਼ਨਲ ਡਿਫੈਂਸ ਯੂਨੀਵਰਸਿਟੀ 'ਚ ਸਮਾਪਤ ਹੋਇਆ, ਜਿੱਥੇ ਪ੍ਰਧਾਨ ਮੰਤਰੀ ਨੇ ਸੜਕ ਦੇ ਦੋਵੇਂ ਪਾਸੇ ਵੱਡੀ ਗਿਣਤੀ 'ਚ ਖੜ੍ਹੇ ਲੋਕਾਂ ਦਾ ਸਵਾਗਤ ਕੀਤਾ।
ਅਧਿਕਾਰੀਆਂ ਮੁਤਾਬਕ ਮੋਦੀ ਰੋਡ ਸ਼ੋਅ ਲਈ ਇੱਥੇ ਰਾਜ ਭਵਨ ਤੋਂ ਕਾਰ 'ਚ ਰਵਾਨਾ ਹੋਏ ਅਤੇ ਫਿਰ ਦੇਹਗਾਮ ਪਹੁੰਚਣ ਤੋਂ ਬਾਅਦ ਖੁੱਲ੍ਹੀ ਜੀਪ 'ਚ ਸਵਾਰ ਹੋ ਗਏ। ਉਨ੍ਹਾਂ ਦੱਸਿਆ ਕਿ ਜੀਪ ’ਚ ਪ੍ਰਧਾਨ ਮੰਤਰੀ ਦੇ ਨਾਲ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਵੀ ਸਨ। ਅਧਿਕਾਰੀਆਂ ਨੇ ਦੱਸਿਆ ਕਿ ਰੋਡ ਸ਼ੋਅ ਦੇ 12 ਕਿਲੋਮੀਟਰ ਲੰਬੇ ਰਸਤੇ 'ਤੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਲਈ ਲੋਕਾਂ ਦੀ ਭੀੜ ਇਕੱਠੀ ਹੋਈ ਅਤੇ ਮੋਦੀ 'ਤੇ ਫੁੱਲਾਂ ਦੀ ਵਰਖਾ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਵਿਕਟਰੀ ਸਾਈਨ ਵਿਖਾਇਆ।
  ਖਾਸ ਖਬਰਾਂ