View Details << Back

ਔਰਤਾਂ ਲਈ ਵਰਦਾਨ ਹੈ 'ਕੇਸਰ ਦਾ ਪਾਣੀ', ਜਾਣੋ ਬਣਾਉਣ ਦੀ ਵਿਧੀ ਤੇ ਹੋਰ ਵੀ ਲਾਜਵਾਬ ਫਾਇਦੇ

  ਔਸ਼ਧੀ ਗੁਣਾਂ ਨਾਲ ਭਰਪੂਰ ਕੇਸਰ ਦਾ ਸੇਵਨ ਕਈ ਹੈਲਥ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਸ ਦੀ ਤਾਸੀਰ ਗਰਮ ਹੋਣ ਕਾਰਨ ਸਰਦੀਆਂ 'ਚ ਇਸ ਦਾ ਸੇਵਨ ਜ਼ਿਆਦਾ ਕੀਤਾ ਜਾਂਦਾ ਹੈ ਪਰ ਅੱਜ ਅਸੀਂ ਤੁਹਾਨੂੰ ਕੇਸਰ ਦਾ ਪਾਣੀ ਪੀਣ ਦੇ ਫਾਇਦੇ ਦੱਸਣ ਜਾ ਰਹੇ ਹਾਂ। 15 ਦਿਨਾਂ ਤਕ ਲਗਾਤਾਰ ਕੇਸਰ ਵਾਲਾ ਪਾਣੀ ਪੀਣ ਨਾਲ ਤੁਸੀਂ ਸਿਹਤ ਦੇ ਨਾਲ-ਨਾਲ ਬਿਊਟੀ ਪ੍ਰਾਬਲਮਸ ਤੋਂ ਵੀ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਸ ਦੇ ਫਾਇਦੇ...
ਇਸ ਤਰ੍ਹਾਂ ਬਣਾਓ ਕੇਸਰ ਵਾਲਾ ਪਾਣੀ
ਕੇਸਰ ਦੇ ਧਾਗਿਆਂ ਨੂੰ 5-7 ਮਿੰਟ ਤੱਕ ਗਰਮ ਪਾਣੀ 'ਚ ਭਿਓਂ ਕੇ ਰੱਖ ਦਿਓ। ਫਿਰ ਸਵੇਰੇ ਖਾਲੀ ਢਿੱਡ ਇਸ ਦਾ ਸੇਵਨ ਕਰੋ। ਅਜਿਹਾ ਲਗਾਤਾਰ 15 ਦਿਨਾਂ ਤਕ ਕਰਨ ਨਾਲ ਤੁਹਾਨੂੰ ਅਸਰ ਦਿੱਸਣਾ ਸ਼ੁਰੂ ਹੋ ਜਾਵੇਗਾ।
ਕੈਂਸਰ ਤੋਂ ਬਚਾਅ
ਇਸ 'ਚ ਕ੍ਰੋਕਿਨ ਨਾਂ ਦਾ ਵਾਟਰ ਸਾਲਿਊਬਲ ਕੈਰੋਟਿਨ ਹੁੰਦਾ ਹੈ ਜੋ ਕੈਂਸਰ ਸੈੱਲਸ ਨੂੰ ਵਧਣ ਤੋਂ ਰੋਕਦਾ ਹੈ। ਇਸ ਦਾ ਸੇਵਨ ਦੁੱਧ, ਖੀਰ, ਮਠਿਆਈਆਂ ਆਦਿ 'ਚ ਪਾ ਕੇ ਵੀ ਕੀਤਾ ਜਾ ਸਕਦਾ ਹੈ ਪਰ ਕੇਸਰ ਦਾ ਪਾਣੀ ਪੀਣ ਨਾਲ ਸਰੀਰ ਨੂੰ ਜ਼ਿਆਦਾ ਫਾਇਦਾ ਮਿਲਦਾ ਹੈ।
ਸਿਰ ਦਰਦ ਤੋਂ ਛੁਟਕਾਰਾ
ਸਿਰ ਦਰਦ ਦੀ ਪ੍ਰੇਸ਼ਾਨੀ ਹੋਵੇ ਜਾਂ ਜ਼ੁਕਾਮ ਦੀ ਸਮੱਸਿਆ ਇਸ ਨੂੰ ਦੂਰ ਕਰਨ ਲਈ ਕੇਸਰ ਦਾ ਸੇਵਨ ਫਾਇਦੇਮੰਦ ਹੈ। ਇਸ ਲਈ ਤੁਸੀਂ ਕੇਸਰ ਦੇ ਪਾਣੀ ਦੀ ਵਰਤੋਂ ਵੀ ਕਰ ਸਕਦੇ ਹੋ।
ਅਸਥਮਾ ਤੋਂ ਬਚਾਅ
ਇਸ ਮੌਸਮ 'ਚ ਸਾਹ ਲੈਣ ਸਬੰਧੀ ਵੀ ਪ੍ਰੇਸ਼ਾਨੀਆਂ ਪੈਦਾ ਹੋਣ ਲੱਗਦੀਆਂ ਹਨ। ਇਹ ਕਾਰਨ ਹੈ ਕਿ ਅਸਥਮਾ ਦੇ ਰੋਗੀ ਨੂੰ ਆਪਣਾ ਖਾਸ ਧਿਆਨ ਰੱਖਣਾ ਪੈਂਦਾ ਹੈ। ਕੁਝ ਦਿਨਾਂ ਤਕ ਲਗਾਤਾਰ ਕੇਸਰ ਵਾਲਾ ਪਾਣੀ ਪੀਓ ਇਸ ਨਾਲ ਅਸਥਮਾ ਦੀ ਸਮੱਸਿਆ ਦੂਰ ਹੋ ਜਾਵੇਗੀ।
  ਖਾਸ ਖਬਰਾਂ