View Details << Back

ਉੱਤਰਾਖੰਡ, ਮਣੀਪੁਰ ਤੇ ਗੋਆ ’ਚ ਵੀ ਖਿੜਿਆ ਕਮਲ

  ਉੱਤਰ ਪ੍ਰਦੇਸ਼ ਦੇ ਨਾਲ ਹੀ ਭਾਜਪਾ ਨੇ ਉੱਤਰਾਖੰਡ, ਗੋਆ ਅਤੇ ਮਣੀਪੁਰ ’ਚ ਮੁੜ ਤੋਂ ਕਮਲ ਨੂੰ ਖਿੜਾ ਦਿੱਤਾ ਹੈ। ਭਾਜਪਾ ਨੇ ਉੱਤਰਾਖੰਡ ’ਚ ਭਾਵੇ ਬਹੁਮਤ ਹਾਸਲ ਕਰ ਲਿਆ ਹੈ ਪਰ ਇਥੇ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਰਹੇ ਪੁਸ਼ਕਰ ਸਿੰਘ ਧਾਮੀ ਖਟੀਮਾ ਸੀਟ ਤੋਂ ਹਾਰ ਗਏ ਹਨ। ਉੱਤਰਾਖੰਡ ’ਚ ਕਾਂਗਰਸ ਦੇ ਚੋਟੀ ਦੇ ਨੇਤਾ ਹਰੀਸ਼ ਰਾਵਤ ਨੂੰ ਲਾਲ ਕੂਆਂ ਹਲਕੇ ਤੋਂ ਹਾਰ ਦਾ ਮੂੰਹ ਵੇਖਣਾ ਪਿਆ।
ਗੋਆ ’ਚ ਵੀ ਭਾਜਪਾ ਮੁੜ ਤੋਂ ਸੱਤਾ ’ਚ ਵਾਪਸੀ ਕਰ ਰਹੀ ਹੈ। ਗੋਆ ’ਚ ਪਾਰਟੀ ਦੇ ਦੋਵੇਂ ਉੱਪ ਮੁੱਖ ਮੰਤਰੀ ਮਨੋਹਰ ਅਜਗਾਂਵਕਰ ਅਤੇ ਚੰਦਰਕਾਂਤ ਆਪਣੇ ਨੇੜਲੇ ਵਿਰੋਧੀਆਂ ਤੋਂ ਚੋਣ ਹਾਰ ਗਏ ਜਦੋਕਿ ਮੁੱਖ ਮੰਤਰੀ ਪ੍ਰਮੋਦ ਸਾਂਵਤ ਕੁਝ ਹੀ ਵੋਟਾਂ ਦੇ ਫਰਕ ਨਾਲ ਚੋਣ ਜਿੱਤ ਗਏ। ਗੋਆ ’ਚ ਭਾਜਪਾ ਸਰਕਾਰ ਬਣਾਉਣ ਤੋਂ ਸਿਰਫ ਇਕ ਸੀਟ ਦੂਰ ਹੈ। ਇਸ ਦੇ ਨਾਲ ਹੀ 4 ਵਿਚੋਂ 3 ਆਜ਼ਾਦ ਜਿੱਤੇ ਉਮੀਦਵਾਰਾਂ ਨੇ ਭਾਜਪਾ ਨੂੰ ਆਪਣੀ ਹਮਾਇਤ ਦੇ ਦਿੱਤੀ ਹੈ।
ਮਣੀਪੁਰ ਦੇ ਮੁੱਖ ਮੰਤਰੀ ਐੱਨ. ਬਿਰੇਨ ਸਿੰਘ ਜੇਤੂ ਰਹੇ ਹਨ। ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਨੇਤਾ ਇਬੋਬੀ ਸਿੰਘ ਜੇਤੂ ਕਰਾਰ ਦਿੱਤੇ ਗਏ ਹਨ। ਕਾਂਗਰਸ ਸੂਬੇ ’ਚ ਖਿਸਕ ਕੇ ਚੌਥੇ ਨੰਬਰ ’ਤੇ ਪਹੁੰਚ ਗਈ ਹੈ। ਪੰਜਾਬ ਵਿਚ ਝਾੜੂ ਫੇਰ ਨਤੀਜੇ ਲਿਆਉਣ ਵਾਲੀ ਆਮ ਆਦਮੀ ਪਾਰਟੀ ਉੱਤਰਾਖੰਡ ਅਤੇ ਗੋਆ ’ਚ ਕੋਈ ਕਮਾਲ ਨਹੀਂ ਵਿਖਾ ਸਕੀ।
  ਖਾਸ ਖਬਰਾਂ