View Details << Back

ਮਣੀਪੁਰ ਚੋਣ ਨਤੀਜੇ: CM ਐੱਨ ਬੀਰੇਨ ਸਿੰਘ ਦੀ ਵੱਡੀ ਜਿੱਤ, ਮਣੀਪੁਰ ’ਚੋਂ ਵੀ ਕਾਂਗਰਸ ਦਾ ਸੁਪੜਾ ਸਾਫ਼

  ਮਣੀਪੁਰ ਚੋਣਾਂ ’ਚ ਸੂਬੇ ਦੇ ਮੁੱਖ ਮੰਤਰੀ ਅਤੇ ਹਿੰਗਾਂਗ ਚੋਣ ਖੇਤਰ ਤੋਂ ਭਾਜਪਾ ਉਮੀਦਵਾਰ ਐੱਨ ਬੀਰੇਨ ਸਿੰਘ ਨੇ ਵੱਡੀ ਜਿੱਦ ਹਾਸਿਲ ਕੀਤੀ ਹੈ। ਮਣੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਹਿੰਗਾਂਗ ਵਿਧਾਨ ਸਭਾ ਖੇਤਰ ਤੋਂ 18 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਹਾਲ ਹੀ ’ਚ ਸੰਪਨ ਹੋਈਆਂ ਮਣੀਪੁਰ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ।
ਰੁਝਾਨਾਂ ਮੁਤਾਬਕ, ਭਾਜਪਾ ਨੇ ਕਾਂਗਰਸ ਅਤੇ ਐੱਨ.ਪੀ.ਪੀ. ਵਿਰੁੱਧ ਬੜੇ ਹੀ ਆਰਾਮ ਨਾਲ ਬੜ੍ਹਤ ਬਣਾ ਲਈ ਹੈ। ਮਣੀਪੁਰ ’ਚ ਭਾਜਪਾ 31 ਦੇ ਮਹੁਮਤ ਦੇ ਨਿਸ਼ਾਨ ਵੱਲ ਵੱਧ ਰਹੀ ਹੈ। ਦੂਜੇ ਪਾਸੇ ਐੱਨ.ਪੀ.ਪੀ. ਮਣੀਪੁਰ ਵਿਧਾਨ ਸਭਾ ’ਚ 2017 ਦੀਆਂ ਆਪਣੀਆਂ ਸੀਟਾਂ ਦੀ ਗਿਣਤੀ ’ਚ ਵੱਡੇ ਪੱਧਰ ’ਤੇ ਸੁਧਾਰ ਕਰਨ ਲਈ ਤਿਆਰ ਹੈ। ਇਸ ਵਿਚਕਾਰ ਮਣੀਪੁਰ ’ਚ ਕਾਂਗਰਸ ਦਾ ਸੁਪੜਾ ਸਾਫ਼ ਹੋ ਗਿਆ ਹੈ।
  ਖਾਸ ਖਬਰਾਂ