View Details << Back    

ਅਯੁੱਧਿਆ ਤੋਂ 1600 ਕਿਲੋਮੀਟਰ ਦੂਰ ਹੋਇਆ ਚਮਤਕਾਰ! ਨਦੀ 'ਚ ਮਿਲੀ ਭਗਵਾਨ ਵਿਸ਼ਨੂੰ ਦੀ ਹਜ਼ਾਰ ਸਾਲ ਪੁਰਾਣੀ ਮੂਰਤੀ,ਰਾਮਲਲਾ ਵਰਗੀ ਹੈ ਦਿਖ

  
  
Share
  ਕਰਨਾਟਕ ਦੇ ਰਾਏਚੂਰ ਜ਼ਿਲ੍ਹੇ ਦੇ ਇਕ ਪਿੰਡ ’ਚ ਕ੍ਰਿਸ਼ਨਾ ਨਦੀ ’ਚੋਂ ਭਗਵਾਨ ਵਿਸ਼ਨੂੰ ਦੀ ਇਕ ਪ੍ਰਾਚੀਨ ਮੂਰਤੀ ਮਿਲੀ ਹੈ। ਰਾਮਲਲਾ ਦੀ ਨਵੀਂ ਬਣੀ ਮੂਰਤੀ ਨਾਲ ਮਿਲਦੀ ਹੋਈ ਇਹ ਪ੍ਰਾਚੀਨ ਮੂਰਤੀ ਪੁਰਾਤੱਤਵ ਮਾਹਿਰਾਂ ਮੁਤਾਬਕ 11ਵੀਂ ਜਾਂ 12ਵੀਂ ਸਦੀ ਦੀ ਹੋ ਸਕਦੀ ਹੈ। ਭਗਵਾਨ ਵਿਸ਼ਨੂੰ ਦੀ ਇਸ ਖੜ੍ਹੀ ਮੂਰਤੀ ਦੇ ਆਸਪਾਸ ਚਾਰੋਂ ਪਾਸੇ ਦਸ ਅਵਤਾਰ ਬਣਾਏ ਗਏ ਹਨ। ਕਰਨਾਟਕ ਦੇ ਰਾਏਚੂਰ ਜ਼ਿਲ੍ਹੇ ਦੇ ਇਕ ਪਿੰਡ ’ਚ ਕ੍ਰਿਸ਼ਨਾ ਨਦੀ ’ਚੋਂ ਭਗਵਾਨ ਵਿਸ਼ਨੂੰ ਦੀ ਇਕ ਪ੍ਰਾਚੀਨ ਮੂਰਤੀ ਮਿਲੀ ਹੈ। ਰਾਮਲਲਾ ਦੀ ਨਵੀਂ ਬਣੀ ਮੂਰਤੀ ਨਾਲ ਮਿਲਦੀ ਹੋਈ ਇਹ ਪ੍ਰਾਚੀਨ ਮੂਰਤੀ ਪੁਰਾਤੱਤਵ ਮਾਹਿਰਾਂ ਮੁਤਾਬਕ 11ਵੀਂ ਜਾਂ 12ਵੀਂ ਸਦੀ ਦੀ ਹੋ ਸਕਦੀ ਹੈ। ਭਗਵਾਨ ਵਿਸ਼ਨੂੰ ਦੀ ਇਸ ਖੜ੍ਹੀ ਮੂਰਤੀ ਦੇ ਆਸਪਾਸ ਚਾਰੋਂ ਪਾਸੇ ਦਸ ਅਵਤਾਰ ਬਣਾਏ ਗਏ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਸ ਅਜੀਬ ਸੰਯੋਗ ’ਚ ਸਭ ਤੋਂ ਅਦਭੁਤ ਗੱਲ ਇਹ ਹੈ ਕਿ ਕਰੀਬ ਹਜ਼ਾਰ ਸਾਲ ਪੁਰਾਣੀ ਮੂਰਤੀ ਦਾ ਰੂਪ ਰੰਗ ਤੇ ਸਰੂਪ ਅਯੁੱਧਿਆ ’ਚ ਰਾਮਲਲਾ ਦੇ ਵਿਸ਼ਾਲ ਦਿਵਿਆ ਮੰਦਰ ’ਚ ਸਥਾਪਤ ਮੂਰਤੀ ਨਾਲ ਮਿਲਦਾ ਜੁਲਦਾ ਹੈ। ਭਗਵਾਨ ਵਿਸ਼ਨੂੰ ਦੀ ਇਸ ਮੂਰਤੀ ਦੇ ਨਾਲ ਹੀ ਇਕ ਪੁਰਾਤਨ ਸ਼ਿਵਲਿੰਗ ਵੀ ਮਿਲਿਆ ਹੈ। ਰਾਏਚੂਰ ਯੂਨੀਵਰਸਿਟੀ ’ਚ ਪ੍ਰਾਚੀਨ ਇਤਿਹਾਸ ਤੇ ਪੁਰਾਤੱਤਵ ਦੀ ਲੈਕਚਰਾਰ ਡਾ. ਪਦਮਾਜਾ ਦੇਸਾਈ ਨੇ ਭਗਵਾਨ ਵਿਸ਼ਨੂੰ ਦੀ ਮੂੁਰਤੀ ਸਬੰਧੀ ਕਿਹਾ ਕਿ ਇਹ ਯਕੀਨੀ ਰੂਪ ਨਾਲ ਇਕ ਮੰਦਰ ਦੇ ਗਰਭਗ੍ਰਹਿ ਦਾ ਹਿੱਸਾ ਰਹੀ ਹੋਵੇਗੀ। ਸ਼ਾਇਦ ਇਸ ਨੂੰ ਮੰਦਰ ’ਚ ਹੋਈ ਭੰਨਤੋੜ ਤੋਂ ਬਚਾਉਣ ਲਈ ਨਦੀ ’ਚ ਪਾਇਆ ਗਿਆ ਹੋਵੇਗਾ। ਇਸ ਮੂਰਤੀ ਨੂੰ ਥੋੜ੍ਹਾ ਨੁਕਸਾਨ ਪਹੁੰਚਿਆ ਹੈ। ਮੂਰਤੀ ਦਾ ਨੱਕ ਥੋੜ੍ਹਾ ਨੁਕਸਾਨਿਆ ਹੋਇਆ ਹੈ।
  LATEST UPDATES