View Details << Back    

ਅਮਰੀਕੀ ਇਤਿਹਾਸ ’ਚ ਪਹਿਲੀ ਵਾਰ ਅਹੁਦੇ ਤੋਂ ਹਟਾਏ ਗਏ ਸਪੀਕਰ, ਅੱਠ ਰਿਪਬਲਿਕਨ ਸੰਸਦ ਮੈਂਬਰਾਂ ਨੇ ਵੀ ਕੇਵਿਨ ਮੈਕਾਰਥੀ ਖ਼ਿਲਾਫ਼ ਕੀਤਾ ਮਤਦਾਨ

  
  
Share
  ਵਾਸ਼ਿੰਗਟਨ : ਅਮਰੀਕਾ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ’ਚ ਮੰਗਲਵਾਰ ਨੂੰ ਮਤਦਾਨ ’ਚ ਸਪੀਕਰ ਕੇਵਿਨ ਮੈਕਾਰਥੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਰਿਪਬਲਿਕਨ ਦੇ ਬਹੁਮਤ ਵਾਲੇ ਸਦਨ ’ਚ ਉਸ ਦੇ ਆਗੂ ਉਸ ਸਮੇਂ ਸੰਕਟ ’ਚ ਫਸ ਗਏ ਜਦੋਂ ਪਾਰਟੀ ਦੇ ਇਕ ਛੋਟੇ ਗਰੁੱਪ ਨੇ ਡੈਮੋਕ੍ਰੇਟਿਕ ਪਾਰਟੀ ਨਾਲ ਹੱਥ ਮਿਲਾ ਲਿਆ। ਅਮਰੀਕੀ ਇਤਿਹਾਸ ’ਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸਪੀਕਰ ਨੂੰ ਮਤਦਾਨ ਜ਼ਰੀਏ ਹਟਾਇਆ ਗਿਆ। ਮੰਨਿਆ ਜਾਂਦਾ ਹੈ ਕਿ ਸੰਘੀ ਸ਼ਟਡਾਊਨ ਸੰਕਟ ਹੱਲ ਕਰਨ ’ਚ ਸਰਕਾਰ ਨੂੰ ਮੈਕਾਰਥੀ ਦੇ ਸਹਿਯੋਗ ਤੋਂ ਕੁਝ ਸੰਸਦ ਮੈਂਬਰ ਨਾਰਾਜ਼ ਸਨ। ਮੈਕਾਰਥੀ ਦੇ ਵਿਰੋਧ ’ਚ 216 ਤੇ ਹੱਕ ’ਚ 210 ਕਾਂਗਰਸ ਮੈਂਬਰਾਂ ਨੇ ਮਤਦਾਨ ਕੀਤਾ। ਮੈਟ ਗੇਟਜ਼ ਦੀ ਅਗਵਾਈ ’ਚ ਅੱਠ ਰਿਪਬਲਿਕਨ ਸੰਸਦ ਮੈਂਬਰਾਂ ਨੇ ਡੈਮੋਕ੍ਰੇਟ ਨਾਲ ਮਿਲ ਕੇ ਮੈਕਾਰਥੀ ਖ਼ਿਲਾਫ਼ ਵੋਟ ਪਾਈ। ਪੈਟ੍ਰਿਕ ਮੈਕਹੈਨਰੀ ਨੂੰ ਅੰਤ੍ਰਿਮ ਸਪੀਕਰ ਐਲਾਨਿਆ ਗਿਆ ਹੈ। ਮੈਟ ਗੇਟਜ਼ ਨੇ ਮਤਦਾਨ ਦੇ ਤੁਰੰਤ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਮੈਕਾਰਥੀ ਦੇ ਅੱਜ ਹੇਠਾਂ ਚਲੇ ਜਾਣ ਦਾ ਕਾਰਨ ਇਹ ਹੈ ਕਿ ਕੋਈ ਵੀ ਉਨ੍ਹਾਂ ’ਤੇ ਭਰੋਸਾ ਨਹੀਂ ਕਰਦਾ। ਉੱਧਰ, ਰਿਪਬਲਿਕਨ ਪਾਰਟੀ ਤੋਂ 2024 ਦੇ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਵਿਵੇਕ ਰਾਮਾਸਵਾਮੀ ਨੇ ਕਿਹਾ ਕਿ ਅਰਾਜਕਤਾ ਖ਼ਰਾਬ ਚੀਜ਼ ਨਹੀਂ ਸਗੋਂ ਪਰਿਣਾਮੀ ਅਰਾਜਕਤਾ ਸਕਾਰਾਤਮਕ ਹੁੰਦੀ ਹੈ। ਇਸ ਦਰਮਿਆਨ ਅੰਤ੍ਰਿਮ ਸਪੀਕਰ ਪੈਟ੍ਰਿਕ ਮੈਕਹੈਨਰੀ ਨੇ ਹਾਊਸ ਦੀ ਸਾਬਕਾ ਸਪੀਕਰ ਨੈਂਸੀ ਪੇਲੋਸੀ ਨੂੰ ਸੰਸਦ ਭਵਨ ਸਥਿਤ ਦਫ਼ਤਰ ਖ਼ਾਲੀ ਕਰਨ ਲਈ ਕਿਹਾ ਹੈ।
  LATEST UPDATES