View Details << Back    

ਸ਼ਰਧਾ ਦੇ ਧਾਮ : ਇਕ ਸ਼ਤਾਬਦੀ ਤੋਂ ਆਸਥਾ ਦੇ ਕੇਂਦਰ ਵਜੋਂ ਸਥਾਪਤ ਹੈ ਸੰਪਰਦਾਇ ਕਾਰ ਸੇਵਾ ਖਡੂਰ ਸਾਹਿਬ

  
  
Share
  ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਇਤਿਹਾਸਿਕ ਕਸਬਾ ਖਡੂਰ ਸਾਹਿਬ ਜਿਸ ਨੂੰ ਅੱਠ ਗੁਰੂ ਸਾਹਿਬਾਨ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਹੈ ਵਿਖੇ ਇਕ ਸ਼ਤਾਬਦੀ ਪਹਿਲਾਂ ਸਥਾਪਤ ਹੋਈ ਸੰਪਰਦਾਇ ਕਾਰ ਸੇਵਾ ਖਡੂਰ ਸਾਹਿਬ ਨਾਲ ਅੱਜ ਆਸ ਪਾਸ ਦੇ ਪਿੰਡ ਹੀ ਨਹੀਂ ਬਲਕਿ ਦੇਸ਼ ਦੇ ਹੋਰ ਰਾਜਾਂ ਤੇ ਵਿਦੇਸ਼ਾਂ ਦੇ ਸ਼ਰਧਾਲੂ ਵੀ ਜੁੜ ਹੋ ਹੋਏ ਹਨ। ਗੁਰੂ ਘਰਾਂ ਦੀਆਂ ਇਮਾਰਤਾਂ ਦੇ ਨਿਰਮਾਣ ਤੋਂ ਇਲਾਵਾ ਸੰਪਰਦਾਇ ਵੱਲੋਂ ਬਾਬਾ ਸੇਵਾ ਸਿੰਘ ਹੋਰਾਂ ਦੀ ਰਹਿਨੁਮਾਈ ਹੇਠ ਵਿੱਦਿਆ ਅਤੇ ਵਾਤਾਵਰਨ ਸਬੰਧੀ ਕੀਤੇ ਬੇਮਿਸਾਲ ਕੰਮਾਂ ਕਰਕੇ ਧਾਰਮਿਕ ਮਹੱਤਤਾ ਵਾਲੇ ਖਡੂਰ ਸਾਹਿਬ ਨੂੰ ਵਾਤਾਵਰਨ ਅਤੇ ਵਿਦਿਆ ਦੇ ਤੀਰਥ ਵਜੋਂ ਵੀ ਪ੍ਰਸਿੱਧੀ ਦਵਾਈ ਹੈ। ਕਾਰ ਸੇਵਾ ਸੰਪਰਦਾਇ ਖਡੂਰ ਸਾਹਿਬ ਦੀ ਗੱਲ ਕਰੀਏ ਤਾਂ ਇਸਦੀ ਸਥਾਪਨਾ ਸੰਤ ਬਾਬਾ ਗੁਰਮੁਖ ਸਿੰਘ ਜੀ ਵੱਲੋਂ 1920 ਦੇ ਆਸਪਾਸ ਕੀਤੀ ਗਈ ਸੀ। 100 ਸਾਲ ਪਹਿਲਾਂ ਹੌਂਦ ਵਿਚ ਆਈ ਸੰਪਰਦਾਇ ਨੂੰ ਸੰਤ ਬਾਬਾ ਸਾਧੂ ਸਿੰਘ ਜੀ, ਸੰਤ ਬਾਬਾ ਝੰਡਾ ਸਿੰਘ ਜੀ ਅਤੇ ਸੰਤ ਬਾਬਾ ਉੱਤਮ ਸਿੰਘ ਜੀ ਨੇ ਅੱਗੇ ਵਧਾਇਆ। ਗੁਰੂ ਘਰਾਂ ਦੀਆਂ ਇਮਾਰਤਾਂ ਦੇ ਨਿਰਮਾਣ ਵਜੋਂ ਜਾਣੀਆਂ ਜਾਂਦੀਆਂ ਕਾਰ ਸੇਵਾ ਸੰਪਰਦਾਵਾਂ ਦੇ ਇਤਿਹਾਸ ਨੂੰ ਮੋੜ ਦਿੰਦਿਆਂ ਬਾਬਾ ਉੱਤਮ ਸਿੰਘ ਜੀ ਵੱਲੋਂ ਇਸ ਇਲਾਕੇ ਨੂੰ ਸਿੱਖਿਅਤ ਕਰਨ ਲਈ ਵਿੱਦਿਅਕ ਸੰਸਥਾਵਾਂ ਬਣਾਉਣ ਦਾ ਬੀੜਾ ਚੁੱਕਦਿਆਂ 1970 ’ਚ ਸ੍ਰੀ ਗੁਰੂ ਅੰਗਦ ਦੇਵ ਕਾਲਜ ਦਾ ਨਿਰਮਾਣ ਸ਼ੁਰੂ ਕਰਵਾਇਆ। ਅੱਜ ਮੌਜੂਦਾ ਮੁਖੀ ਬਾਬਾ ਸੇਵਾ ਸਿੰਘ ਜੀ ਦੀ ਰਹਿਨੁਮਾਈ ਹੇਠ ਇਥੇ ਸ੍ਰੀ ਗੁਰੂ ਅੰਗਦ ਦੇਵ ਕਾਲਜ਼ ਤੋਂ ਇਲਾਵਾ ਬਾਬਾ ਗੁਰਮੁਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ਼ ਐਜੂਕੇਸ਼ਨ ਬੀਐੱਡ ਕਾਲਜ, ਨਿਸ਼ਾਨ ਏ ਸਿੱਖੀ ਇੰਟਰਨੈਸ਼ਨਲ ਸਕੂਲ, ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਨਿਸ਼ਾਨ ਏ ਸਿੱਖੀ, ਨਿਸ਼ਾਨ ਏ ਸਿੱਖੀ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਐੱਨਡੀਏ, ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਕੈਰੀਅਰ ਅਤੇ ਕੋਰਸਿਜ਼ ਨਿਸ਼ਾਨ ਏ ਸਿੱਖੀ, ਨਿਸ਼ਾਨ ਏ ਸਿੱਖੀ ਪ੍ਰੈਪਰੇਟਰੀ ਸੈਂਟਰ ਫਾਰ ਸਿਵਲ ਸਰਵਿਸਿਜ਼ ਗਤੀਸ਼ੀਲ ਹਨ।
  LATEST UPDATES