View Details << Back    

ਹੇਮਕੁੰਟ ਯਾਤਰਾ ਮਾਰਗ ’ਤੇ ਬਰਫ਼ ਖਿਸਕਣ ਕਾਰਨ ਲਾਪਤਾ ਹੋਈ ਪੰਜਾਬ ਦੀ ਮਹਿਲਾ ਸ਼ਰਧਾਲੂ ਦੀ ਮੌਤ, ਬਾਕੀ ਪਰਿਵਾਰ ਸੁਰੱਖਿਅਤ

  
  
Share
  ਚਮੋਲੀ : ਹੇਮਕੁੰਟ ਯਾਤਰਾ ਮਾਰਗ ’ਤੇ ਅਟਲਾਕੋਟੀ ’ਚ ਬਰਫ਼ ਖਿਸਕਣ ਕਾਰਨ ਲਾਪਤਾ ਹੋਈ ਅੰਮ੍ਰਿਤਸਰ ਦੀ ਮਹਿਲਾ ਸ਼ਰਧਾਲੂ ਦੀ ਮੌਤ ਹੋ ਗਈ। ਮਹਿਲਾ ਦੀ ਲਾਸ਼ ਖੱਡ ’ਚ ਕਰੀਬ 300 ਫੁੱਟ ਹੇਠਾਂ ਅਟਲਾਕੋਟੀ ਗਦੇਰੇ (ਨਾਲ਼ੇ) ’ਚ ਬਰਫ਼ ਹੇਠਾਂ ਦੱਬੀ ਹੋਈ ਸੀ। ਆਈਟੀਬੀਪੀ ਤੇ ਐੱਸਡੀਆਰਐੱਫ ਦੀ ਟੀਮ ਤਿੰਨ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਲਾਸ਼ ਲੱਭ ਸਕੀ। ਓਧਰ ਬਰਫ਼ ਖਿਸਕਣ ਨਾਲ ਨੁਕਸਾਨੇ ਗਏ ਪੈਦਲ ਮਾਰਗ ਨੂੰ ਠੀਕ ਕਰਨ ਤੋਂ ਬਾਅਦ ਸੋਮਵਾਰ ਨੂੰ ਹੇਮਕੁੰਟ ਸਾਹਿਬ ਯਾਤਰਾ ਸੁਚਾਰੂ ਕਰ ਦਿੱਤੀ ਗਈ ਹੈ। ਅੰਮ੍ਰਿਤਸਰ ਨਿਵਾਸੀ ਪਰਿਵਾਰ ਦੇ 10 ਮੈਂਬਰ ਹੇਮਕੁੰਟ ਸਾਹਿਬ ਦੀ ਯਾਤਰਾ ’ਤੇ ਆਏ ਸਨ। ਐਤਵਾਰ ਸਵੇਰੇ ਘਾਂਘਰੀਆਂ ਤੋਂ ਹੇਮਕੁੰਟ ਸਾਹਿਬ ਗਏ ਇਸ ਜਥੇ ਨੇ ਸ਼ਾਮ ਪੰਜ ਵਜੇ ਵਾਪਸੀ ਕੀਤੀ। ਧਾਮ ਤੋਂ ਦੋ ਕਿਲੋਮੀਟਰ ਦੂਰੀ ’ਤੇ ਅਟਲਾਕੋਟੀ ’ਚ ਦਲ ਦੇ ਛੇ ਮੈਂਬਰ ਹਿਮਖੰਡ ਦੀ ਚਪੇਟ ’ਚ ਆ ਕੇ ਖੱਡ ’ਚ ਡਿੱਗ ਗਏ। ਯਾਤਰੀਆਂ ਨਾਲ ਦੋ ਕੰਡੀ ਸੰਚਾਲਕ ਵੀ ਸਨ, ਉਨ੍ਹਾਂ ਨੇ ਆਲੇ ਦੁਆਲੇ ਦੇ ਦੁਕਾਨਦਾਰਾਂ ਦੀ ਮਦਦ ਨਾਲ ਜਸਪ੍ਰੀਤ ਸਿੰਘ, ਉਨ੍ਹਾਂ ਦੀ ਧੀ ਮਨਸੀਰਤ ਕੌਰ, ਮਨਪ੍ਰੀਤ ਕੌਰ, ਪੁਸ਼ਪਪ੍ਰੀਤ ਕੌਰ ਤੇ ਰਵਨੀਤ ਕੌਰ ਨੂੰ ਖੱਡ ’ਚੋਂ ਸੁਰੱਖਿਅਤ ਕੱਢ ਲਿਆ। ਜਦਕਿ, ਜਸਪ੍ਰੀਤ ਦੀ ਪਤਨੀ ਕਮਲਜੀਤ ਕੌਰ ਨੂੰ ਐੱਸਡੀਆਰਐੱਫ ਨੇ ਰਾਤ ਨੌਂ ਵਜੇ ਤੱਕ ਲੱਭਿਆ, ਪਰ ਉਨ੍ਹਾਂ ਦਾ ਕੁਝ ਪਤਾ ਨਹੀਂ ਲੱਗਾ। ਸੋਮਵਾਰ ਸਵੇਰੇ ਪੰਜ ਵਜੇ ਖੋਜ ਮੁਹਿੰਮ ਫਿਰ ਸ਼ੁਰੂ ਕੀਤੀ ਗਈ। ਇਸ ਲਈ ਐੱਨਡੀਆਰਐੱਫ ਦੇ 20 ਜਵਾਨ ਵੀ ਬੁਲਾਏ ਗਏ ਸਨ, ਪਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਕਰੀਬ ਅੱਠ ਵਜੇ ਕਮਲਜੀਤ ਕੌਰ ਦੀ ਲਾਸ਼ ਬਰਾਮਦ ਹੋ ਗਈ। ਓਧਰ ਹਿਮਖੰਡ ਦੀ ਚਪੇਟ ’ਚ ਆ ਕੇ ਜ਼ਖ਼ਮੀ ਹੋਏ ਮੈਂਬਰਾਂ ਨੂੰ ਘਾਂਘਰੀਆ ’ਚ ਮੁੱਢਲੇ ਇਲਾਜ ਲਈ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਪਰਿਵਾਰ ਦੇ ਸਾਰੇ ਨੌਂ ਮੈਂਬਰਾਂ ਨੂੰ ਹੈਲੀਕਾਪਟਰ ਰਾਹੀਂ ਗੋਵਿੰਦਘਾਟ ਪੁਹੰਚਾਇਆ ਗਿਆ।
  LATEST UPDATES