View Details << Back

ਸ਼੍ਰੀਨਗਰ ’ਚ ਟਿਊਲਿਪ ਗਾਰਡਨ ਕੋਲ ਸੈਲਾਨੀ ਵੈਨ ’ਚ ਧਮਾਕਾ, ਡਰਾਈਵਰ ਜ਼ਖਮੀ`

  ਸ਼੍ਰੀਨਗਰ ’ਚ ਟਿਊਲਿਪ ਗਾਰਡਨ ਦੀ ਪਾਰਕਿੰਗ ’ਚ ਬੁੱਧਵਾਰ ਨੂੰ ਇਕ ਸੈਲਾਨੀ ਵੈਨ ਦੇ ਅੰਦਰ ਸ਼ੱਕੀ ਹਲਾਤਾਂ ’ਚ ਧਮਾਕਾ ਹੋ ਗਿਆ। ਇਸ ਧਮਾਕੇ ਕਾਰਨ ਵੈਨ ਦਾ ਡਰਾਈਵਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਉਸ ਸਮੇਂ ਹੋਇਆ ਜਦੋਂ ਜੰਮੂ ਜ਼ਿਲ੍ਹੇ ਦੀ ਰਜਿਸਟਰਡ ਨੰਬਰ ਵਾਲੀ ਵੈਨ ਦੇ ਡਰਾਈਵਰ ਨੇ ਪਾਰਕਿੰਗ ਖੇਤਰ ਕੋਲ ਵਾਹਨ ਦਾ ਪਿਛਲਾ ਦਰਵਾਜ਼ਾ ਖੋਲ੍ਹਿਆ। ਉਨ੍ਹਾਂ ਨੇ ਕਿਹਾ ਕਿ ਡਰਾਈਵਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਉਸ ਦੀ ਪਛਾਣ ਦਾ ਪਤਾ ਲਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਲਈ ਛਾਣਬੀਣ ਕੀਤੀ ਜਾ ਰਹੀ ਹੈ।
  ਖਾਸ ਖਬਰਾਂ