View Details << Back    

Chinese Army ਕਾਰਨ ਅਸਲ ਕੰਟਰੋਲ ਰੇਖਾ ’ਤੇ ਹਾਲਾਤ ਵਿਗੜਦੇ ਨੇ: India

  
  
Share
  ਆਈ ਟੀ ਬੀ ਪੀ ਦੇ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਵੱਲੋਂ ਅਰੁਣਾਚਲ ਪ੍ਰਦੇਸ਼ ’ਚ ਸਰਹੱਦ ’ਤੇ ਕਈ ਥਾਵਾਂ ਉਪਰ ਚੀਨੀ ਫ਼ੌਜ ਨਾਲ ਟਕਰਾਅ ਦੇ ਦਾਅਵੇ ਤੋਂ ਇੱਕ ਦਿਨ ਬਾਅਦ ਭਾਰਤ ਨੇ ਅੱਜ ਕਿਹਾ ਕਿ ਅਸਲ ਕੰਟਰੋਲ ਰੇਖਾ ’ਤੇ ਹਾਲਾਤ ਉਦੋਂ ਵਿਗੜਦੇ ਹਨ, ਜਦੋਂ ਚੀਨੀ ਫ਼ੌਜ ਗਸ਼ਤ ਦੇ ਤੈਅ ਪੈਟਰਨ ਤੋਂ ਭਟਕ ਜਾਂਦੀ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ ਸਰਹੱਦੀ ਖੇਤਰਾਂ ’ਚ ਸ਼ਾਂਤੀ ਅਤੇ ਅਮਨ-ਚੈਨ ਬਣਾਈ ਰੱਖਣਾ ਦੁਵੱਲੇ ਸਬੰਧਾਂ ਦੇ ਸਮੁੱਚੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਜੈਸਵਾਲ ਨੇ ਕਿਹਾ ਕਿ ਭਾਰਤ ਅਤੇ ਚੀਨ ਅਸਲ ਕੰਟਰੋਲ ਰੇਖਾ ’ਤੇ ਕਿਸੇ ਵੀ ਗ਼ਲਤਫ਼ਹਿਮੀ ਨੂੰ ਰੋਕਣ ਅਤੇ ਬਕਾਇਆ ਮਸਲਿਆਂ ਨੂੰ ਹੱਲ ਕਰਨ ਲਈ ਸਫ਼ਾਰਤੀ ਅਤੇ ਫ਼ੌਜੀ ਪੱਧਰ ’ਤੇ ਵਾਰਤਾ ’ਤੇ ਜ਼ੋਰ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਬਿਹਤਰ ਸਰਹੱਦੀ ਪ੍ਰਬੰਧਨ ਲਈ ਢੁੱਕਵੇਂ ਖੇਤਰਾਂ ’ਚ ਅਸਲ ਕੰਟਰੋਲ ਰੇਖਾ ਬਾਰੇ ਸਮਝ ਨੂੰ ਬਿਹਤਰ ਬਣਾਉਣ ਦੇ ਤਰੀਕਿਆਂ ਬਾਰੇ ਚਰਚਾ ਕਰਨ ਲਈ ਵੀ ਸਹਿਮਤ ਹੋ ਗਈਆਂ ਹਨ। ਅਲਵਰ ’ਚ ਵੀਰਵਾਰ ਨੂੰ ਆਈ ਟੀ ਬੀ ਪੀ ਜਵਾਨਾਂ (ਹਿਮਵੀਰਾਂ) ਨੂੰ ਸੰਬੋਧਨ ਕਰਦਿਆਂ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਨੇ ਕਿਹਾ ਸੀ ਕਿ ਅਰੁਣਾਚਲ ਪ੍ਰਦੇਸ਼ ’ਚ ਚੀਨੀ ਫ਼ੌਜਾਂ ਨਾਲ ਟਕਰਾਅ ਦੀ ਸਥਿਤੀ ਪੈਦਾ ਹੋਈ ਸੀ ਜੋ ਹਾਲੇ ਵੀ ਜਾਰੀ ਹੈ। ਇਸ ਮਹੀਨੇ ਦੇ ਅਖ਼ੀਰ ’ਚ ਸੇਵਾਮੁਕਤ ਹੋ ਰਹੇ ਕਪੂਰ ਨੇ ਚੀਨ ਵੱਲੋਂ ਪੀਪਲਜ਼ ਲਿਬਰੇਸ਼ਨ ਆਰਮੀ ’ਚ ਭਾਰੀ ਨਿਵੇਸ਼ ਅਤੇ ਰਵਾਇਤੀ ਜੰਗ ’ਚ ਕੀਤੀ ਗਈ ਤਰੱਕੀ ਦਾ ਜ਼ਿਕਰ ਕੀਤਾ। ਉਂਝ ਉਨ੍ਹਾਂ ਕਿਹਾ ਕਿ ਬਦਲਦੇ ਜੰਗ ਦੇ ਮੈਦਾਨ ’ਚ ਡਰੋਨ ਵੱਡਾ ਹਥਿਆਰ ਸਾਬਤ ਹੋ ਸਕਦੇ ਹਨ।
  LATEST UPDATES