View Details << Back    

America ਵੱਲੋਂ Iran ਦੇ Revolutionary Guards ’ਤੇ Attack

  
  
Share
  ਜੌਰਡਨ ਵਿੱਚ ਦੋ ਅਮਰੀਕੀ ਫ਼ੌਜੀਆਂ ਦੇ ਮਾਰੇ ਜਾਣ ਮਗਰੋਂ ਅਮਰੀਕੀ ਫ਼ੌਜ ਨੇ ਐਤਵਾਰ ਨੂੰ ਜਵਾਬੀ ਕਾਰਵਾਈ ਵਿੱਚ ਇਰਾਨ ਦੇ ਨੀਮ ਫ਼ੌਜੀ ਰੈਵੋਲਿਊਸ਼ਨਰੀ ਗਾਰਡ ਨੂੰ ਨਿਸ਼ਾਨਾ ਬਣਾਇਆ। ਅਮਰੀਕਾ ਨੇ ਇਰਾਨ ਵਿੱਚ ਪੁਲਾਂ, ਬਿਜਲਈ ਪਲਾਂਟਾਂ ਤੇ ਹੋਰ ਟਿਕਾਣਿਆਂ ’ਤੇ ਹਮਲੇ ਕੀਤੇ। ਤਹਿਰਾਨ ਨੇ ਮੋੜਵੇਂ ਰੂਪ ਵਿੱਚ ਕੁਵੈਤ ਵਿੱਚ ਬਿਜਲੀ ਤੇ ਪਾਣੀ ਸੋਧਣ ਵਾਲੇ ਪਲਾਂਟਾਂ ਨੂੰ ਨਿਸ਼ਾਨੇ ’ਤੇ ਲਿਆ। ਇਰਾਨ ਨੇ ਖਾੜੀ ਮੁਲਕਾਂ ਵਿੱਚ ਹਮਲਿਆਂ ਦਾ ਘੇਰਾ ਵਧਾਉਣ ਦੀ ਚਿਤਾਵਨੀ ਦਿੱਤੀ ਹੈ। ਉਧਰ, ਕੁਵੈਤ ਨੇ ਇਰਾਨ ਵੱਲੋਂ ਆਉਂਦੇ ਡਰੋਨਾਂ ਤੇ ਮਿਜ਼ਾਈਲਾਂ ਦੇ ਖ਼ਤਰੇ ਦੇ ਮੱਦੇਨਜ਼ਰ ਐਤਵਾਰ ਸਵੇਰੇ ਆਪਣੀ ਹਵਾਈ ਰੱਖਿਆ ਪ੍ਰਣਾਲੀ ਸਰਗਰਮ ਕਰ ਦਿੱਤੀ ਹੈ। ਅਮਰੀਕੀ ਫ਼ੌਜ ਦੀ ਕੇਂਦਰੀ ਕਮਾਂਡ ਨੇ ਬਿਆਨ ਵਿੱਚ ਕਿਹਾ ਕਿ ਉਸ ਨੇ ਇਰਾਨੀ ਫ਼ੌਜ ਦੀ ਸਾਹਿਲੀ ਨਿਗਰਾਨੀ ਤੇ ਹਵਾਈ ਰੱਖਿਆ ਟਿਕਾਣਿਆਂ, ਸਾਗਰੀ ਸਮਰੱਥਾਵਾਂ ਅਤੇ ਮਿਜ਼ਾਈਲ ਤੇ ਡਰੋਨ ਥਾਵਾਂ ਨੂੰ ਨਿਸ਼ਾਨਾ ਬਣਾਇਆ ਹੈ। ਕਮਾਂਡ ਨੇ ਕਿਹਾ ਕਿ ਉਸ ਨੇ ਪਹਿਲੀ ਵਾਰ ਰੈਵੋਲਿਊਸ਼ਨਰੀ ਗਾਰਡ ਨੂੰ ਨਿਸ਼ਾਨਾ ਬਣਾਇਆ ਜੋ ਇਰਾਨ ’ਚ ਤਾਕਤ ਦਾ ਅਹਿਮ ਕੇਂਦਰ ਹੈ ਅਤੇ ਬੈਲਿਸਟਿਕ ਮਿਜ਼ਾਈਲ ਦੇ ਜ਼ਖ਼ੀਰੇ ਨੂੰ ਕੰਟਰੋਲ ਕਰਦਾ ਹੈ। ਅਮਰੀਕੀ ਫ਼ੌਜ ਵੱਲੋਂ ਜਾਰੀ ਫੁਟੇਜ ਵਿੱਚ ਲੜਾਕੂ ਜਹਾਜ਼ਾਂ ਨੂੰ ਹਮਲੇ ਕਰਦਿਆਂ ਅਤੇ ਸਮੁੰਦਰ ’ਚੋਂ ਟੋਮਾਹਾਕ ਕਰੂਜ਼ ਮਿਜ਼ਾਈਲਾਂ ਦਾਗ਼ਦਿਆਂ ਦੇਖਿਆ ਜਾ ਸਕਦਾ ਹੈ। ਰਾਸ਼ਟਰਪਤੀ ਟਰੰਪ ਨੇ ਵੀ ਇਰਾਨ ਦੇ ਪਾਵਰ ਸਟੇਸ਼ਨਾਂ ਤੇ ਪੁਲਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ।
  LATEST UPDATES