View Details << Back    

Ukraine ਨੇ Moscow ਵੱਲ 400 Drone ਦਾਗ਼ੇ; 10 Injured

  
  
Share
  ਯੂਕਰੇਨ ਨੇ ਰੂਸੀ ਰਾਜਧਾਨੀ ’ਤੇ ਸੱਜਰੇ ਵੱਡੇ ਹਮਲੇ ਵਿੱਚ ਮਾਸਕੋ ਵੱਲ 400 ਤੋਂ ਵੱਧ ਡਰੋਨ ਦਾਗ਼ੇ ਹਨ। ਰੂਸ ਵੱਲੋਂ ਕੀਵ ਤੇ ਹੋਰਨਾਂ ਯੂਕਰੇਨੀ ਸ਼ਹਿਰਾਂ ’ਤੇ ਬੈਲਿਸਟਿਕ ਮਿਜ਼ਾਈਲਾਂ ਦਾਗਣ ਤੋਂ ਕੁਝ ਘੰਟਿਆਂ ਮਗਰੋਂ ਯੂਕਰੇਨ ਨੇ ਜਵਾਬੀ ਕਾਰਵਾਈ ਵਜੋਂ ਰਾਜਧਾਨੀ ਮਾਸਕੋ ਨੂੰ ਨਿਸ਼ਾਨਾ ਬਣਾਇਆ। ਮਾਸਕੋ ਦੇ ਮੇਅਰ ਸਰਗੇਈ ਸੋਬਿਆਨਿਨ ਨੇ ਕਿਹਾ ਕਿ ਐਤਵਾਰ ਅੱਧੀ ਰਾਤ ਤੋਂ ਸੋਮਵਾਰ ਤੜਕੇ ਤੱਕ ਮਾਸਕੋ ਵੱਲ 400 ਤੋਂ ਵੱਧ ਡਰੋਨ ਦਾਗ਼ੇ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਬਹੁਤੇ ਰਾਜਧਾਨੀ ਤੋਂ ਬਹੁਤ ਦੂਰ ਫੁੰਡ ਦਿੱਤੇ ਗਏ ਜਦੋਂਕਿ 85 ਨੂੰ ਮਾਸਕੋ ਨੇੜੇ ਸੁੱਟ ਲਿਆ ਗਿਆ। ਮਾਸਕੋ ਨੇੜੇ ਖੇਤਰ ਦੇ ਮੁਖੀ ਆਂਦਰੇ ਵੋੋਰੋਬਯੋਵ ਨੇ ਕਿਹਾ ਕਿ ਯੂਕਰੇਨੀ ਡਰੋਨ ਹਮਲੇ ਵਿੱਚ 10 ਜਣੇ ਜ਼ਖ਼ਮੀ ਹੋ ਗਏ ਅਤੇ ਕਈ ਰਿਹਾਇਸ਼ੀ ਤੇ ਸਿਵਲੀਅਨ ਬੁਨਿਆਦੀ ਢਾਂਚਿਆਂ ਨੂੰ ਨੁਕਸਾਨ ਪੁੱਜਾ। ਮਾਸਕੋ ਤੋਂ 20 ਕਿਲੋਮੀਟਰ ਦੂਰ ਪੋਡੋਲਸਕ ਵਿੱਚ ਤੇਲ ਡਿੱਪੂ ਨੂੰ ਅੱਗ ਲੱਗ ਗਈ। ਉੱਧਰ, ਰੂਸ ਵੱਲੋਂ ਕੇਂਦਰੀ ਯੂਕਰੇਨੀ ਡਨੀਪ੍ਰੋਪੈਟਰੋਵਸਕ ਖੇਤਰ ’ਤੇ ਕੀਤੇ ਹਮਲੇ ਵਿੱਚ 13 ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ 13 ਸਾਲਾ ਲੜਕੀ ਵੀ ਸ਼ਾਮਲ ਹੈ।
  LATEST UPDATES