View Details << Back    

Australia: ਭਾਰਤੀ ਵਿਦਿਆਰਥਣ ਦੀ ਮੌਤ ਮਾਮਲੇ ਵਿੱਚ ਨਾਬਾਲਗ ਡਰਾਈਵਰ ’ਤੇ ਦੋਸ਼

  
  
Share
  ਪਰਥ ਦੇ ਬੈਂਟਲੀ ਇਲਾਕੇ ਵਿੱਚ ਇੱਕ ਸ਼ਾਪਿੰਗ ਸੈਂਟਰ ਦੇ ਕਾਰ ਪਾਰਕ ਵਿੱਚ ਵਾਪਰੇ ਦਰਦਨਾਕ ਹਾਦਸੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਭਾਰਤ ਤੋਂ ਆਈ 19 ਸਾਲਾ ਅੰਤਰਰਾਸ਼ਟਰੀ ਵਿਦਿਆਰਥਣ ਕੋਮਲਪ੍ਰੀਤ ਕੌਰ ਦੀ ਮਈ ਮਹੀਨੇ ਵਿੱਚ ਇੱਕ ਕਾਰ ਦੀ ਟੱਕਰ ਨਾਲ ਮੌਤ ਹੋ ਗਈ ਸੀ। ਹੁਣ ਇਸ ਘਟਨਾ ਦੀ ਜਾਂਚ ਤੋਂ ਬਾਅਦ ਪੁਲੀਸ ਨੇ ਇੱਕ ਕਿਸ਼ੋਰ ਡਰਾਈਵਰ ਵਿਰੁੱਧ ਦੋਸ਼ ਲਗਾਏ ਹਨ। ਕੋਮਲਪ੍ਰੀਤ ਕੌਰ ਪੱਛਮੀ ਆਸਟਰੇਲੀਆ ਵਿੱਚ ਪੜ੍ਹਾਈ ਕਰ ਰਹੀ ਸੀ ਅਤੇ ਪਾਰਟ ਟਾਈਮ ਨੌਕਰੀ ਵੀ ਕਰਦੀ ਸੀ। ਪਰਿਵਾਰ ਅਤੇ ਦੋਸਤਾਂ ਮੁਤਾਬਕ ਉਹ ਭਵਿੱਖ ਲਈ ਵੱਡੇ ਸੁਪਨੇ ਲੈ ਕੇ ਆਸਟਰੇਲੀਆ ਆਈ ਸੀ। 17 ਮਈ ਦੀ ਰਾਤ ਬੈਂਟਲੀ ਪਲਾਜ਼ਾ ਦੇ ਕਾਰ ਪਾਰਕ ਵਿੱਚ ਉਹ ਇੱਕ ਕਾਰ ਦੀ ਲਪੇਟ ਵਿੱਚ ਆ ਗਈ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੁਖਦਾਈ ਘਟਨਾ ਤੋਂ ਬਾਅਦ ਭਾਈਚਾਰੇ ਵੱਲੋਂ ਸਹਿਯੋਗ ਕਰਦਿਆਂ ਉਸ ਦੀ ਦੇਹ ਭਾਰਤ ਭੇਜਣ ਲਈ ਹਜ਼ਾਰਾਂ ਡਾਲਰ ਫੰਡ ਇਕੱਠੇ ਕੀਤੇ ਗਏ। ਹੁਣ ਪੁਲਿਸ ਦੀ ਜਾਂਚ ਅੱਗੇ ਵਧਣ ਤੋਂ ਬਾਅਦ ਇੱਕ ਨਾਬਾਲਗ ਡਰਾਈਵਰ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਮਾਮਲਾ ਅਦਾਲਤ ਵਿੱਚ ਜਾਣ ਕਾਰਨ ਪੁਲੀਸ ਵੱਲੋਂ ਹੋਰ ਵੇਰਵੇ ਜਾਰੀ ਨਹੀਂ ਕੀਤੇ ਗਏ।
  LATEST UPDATES