View Details << Back    

India ਦੀਆਂ ਇੱਛਾਵਾਂ ਸਰਹੱਦਾਂ ਤੱਕ ਸੀਮਤ ਨਹੀਂ: Narendra Modi

  
  
Share
  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ‘ਮੌਕਿਆਂ ਦੀ ਧਰਤੀ’ ਕਰਾਰ ਦਿੰਦਿਆਂ ਸ਼ਨਿੱਚਰਵਾਰ ਨੂੰ ਕਿਹਾ ਕਿ ਦੇਸ਼ ਬੇਮਿਸਾਲ ਤਬਦੀਲੀ ਦੇ ਦੌਰ ’ਚੋਂ ਲੰਘ ਰਿਹਾ ਹੈ ਅਤੇ ਇਸ ਦੀਆਂ ਇੱਛਾਵਾਂ ‘ਹੁਣ ਆਪਣੀਆਂ ਸਰਹੱਦਾਂ ਤੱਕ ਮਹਿਦੂਦ ਨਹੀਂ’। ਇਥੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਹੁਣ ਵੱਡੇ ਸੁਫਨੇ ਲੈਂਦਾ ਹੈ ਤੇ ਇਸ ਦੇ ਨੌਜਵਾਨ ਅਸਮਾਨ ਛੂਹਣ ਦੀ ਇੱਛਾ ਰੱਖਦੇ ਹਨ। ਭਾਰਤ ਤੇ ਨੈਂਦਰਲੈਂਡਜ਼ ਕੌਮਾਂਤਰੀ ਖੇਤਰ ਵਿੱਚ ਤਾਲਮੇਲ ਨਾਲ ਆਲਮੀ ਪ੍ਰਾਜੈਕਟਾਂ ਨੂੰ ਸੁਰੱਖਿਅਤ ਕਰਨ ਲਈ ਕੰਮ ਕਰ ਸਕਦੇ ਹਨ। ਮੋਦੀ ਪੰਜ ਮੁਲਕੀ ਫੇਰੀ ਦੇ ਦੂਜੇ ਪੜਾਅ ਤਹਿਤ ਸ਼ੁੱਕਰਵਾਰ ਨੂੰ ਨੈਂਦਰਲੈਂਡਜ਼ ਪਹੁੰਚੇ ਸਨ। ਸ੍ਰੀ ਮੋਦੀ ਨੇ ਭਾਰਤੀ ਭਾਈਚਾਰੇ ਵੱਲੋਂ ਤਾੜੀਆਂ ਦੀ ਗੂੰਜ ਦਰਮਿਆਨ 40 ਮਿੰਟਾਂ ਦੀ ਆਪਣੀ ਤਕਰੀਰ ਵਿੱਚ ਕਿਹਾ, ‘‘ਅੱਜ ਭਾਰਤ ਕਹਿ ਰਿਹਾ ਹੈ ਕਿ ਅਸੀਂ ਸਿਰਫ਼ ਤਬਦੀਲੀ ਨਹੀਂ ਚਾਹੁੰਦੇ, ਅਸੀਂ ਸਭ ਤੋਂ ਵਧੀਆ ਚਾਹੁੰਦੇ ਹਾਂ, ਅਸੀਂ ਸਭ ਤੋਂ ਤੇਜ਼ ਚਾਹੁੰਦੇ ਹਾਂ। ਇਸੇ ਲਈ ਜਦੋਂ ਭਾਰਤ ਵਿੱਚ ਅਸੀਮਤ ਇੱਛਾਵਾਂ ਹਨ, ਤਾਂ ਕੋਸ਼ਿਸ਼ਾਂ ਵੀ ਅਸੀਮ ਹੁੰਦੀਆਂ ਜਾ ਰਹੀਆਂ ਹਨ।’’ ਉਨ੍ਹਾਂ ਕਿਹਾ, ‘‘ਅੱਜ ਦਾ ਭਾਰਤ ਬੇਮਿਸਾਲ ਤਬਦੀਲੀ ਦੇ ਗੇੜ ’ਚੋਂ ਲੰਘ ਰਿਹਾ ਹੈ। ਤੁਸੀਂ ਹਾਲ ਹੀ ਵਿੱਚ ਦੇਖਿਆ ਹੋਵੇਗਾ ਕਿ ਭਾਰਤ ਨੇ ਸੰਸਾਰ ਦੇ ਸਭ ਤੋਂ ਵੱਡੇ ਤੇ ਸਭ ਤੋਂ ਸਫਲ ਏ ਆਈ ਸਿਖਰ ਸੰਮੇਲਨ ਦੀ ਮੇਜ਼ਬਾਨੀ ਕੀਤੀ ਹੈ। ਇਸ ਤੋਂ ਪਹਿਲਾਂ ਭਾਰਤ ਜੀ 20 ਸਿਖਰ ਸੰਮੇਲਨ ਦੀ ਸਫਲ ਮੇਜ਼ਬਾਨੀ ਕਰ ਚੁੱਕਾ ਹੈ। ਅਤੇ ਇਹ ਇੱਕ ਵਾਰ ਦੀ ਘਟਨਾ ਨਹੀਂ ਸੀ। ਇਹ ਹੁਣ ਅੱਜ ਦੇ ਭਾਰਤ ਦਾ ਕਿਰਦਾਰ ਬਣ ਗਿਆ ਹੈ।’’
  LATEST UPDATES