View Details << Back    

ਹਸਪਤਾਲਾਂ ਵਾਂਗ 24 ਘੰਟੇ ਕੰਮ ਕਰਨ ਅਦਾਲਤਾਂ: Chief Justice

  
  
Share
  ਭਾਰਤ ਦੇ ਚੀਫ ਜਸਟਿਸ ਸੂਰਿਆ ਕਾਂਤ ਨੇ ਨਿਆਂਪਾਲਿਕਾ ਵਿੱਚ ਵੱਡੇ ਸੁਧਾਰਾਂ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਨਿਆਂਪਾਲਿਕਾ ਅਜਿਹੀ ਪ੍ਰਣਾਲੀ ਵਿਕਸਤ ਕਰੇ ਜੋ ਹਸਪਤਾਲਾਂ ਵਾਂਗ 24 ਘੰਟੇ ਕੰਮ ਕਰ ਕੇ ਆਮ ਆਦਮੀ ਦੀਆਂ ਤਕਲੀਫ਼ਾਂ ਦੂਰ ਕਰੇ ਅਤੇ ਉਨ੍ਹਾਂ ਨੂੰ ਤੁਰੰਤ ਰਾਹਤ ਮੁਹੱਈਆ ਕਰਵਾਏ। ਮੱਧ ਪ੍ਰਦੇਸ਼ ਹਾਈ ਕੋਰਟ ਵੱਲੋਂ ਡਿਜੀਟਲ ਪਲੈਟਫਾਰਮਾਂ ਨੂੰ ਜੋੜਨ ਬਾਰੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਚੀਫ ਜਸਟਿਸ ਨੇ ਇਹ ਗੱਲ ਆਖੀ। ਉਨ੍ਹਾਂ ਹਾਈ ਕੋਰਟ ਦੇ ਨਵੇਂ ਵਿਕਸਤ ਡਿਜੀਟਲ ਪਲੈਟਫਾਰਮ ਵੀ ਲਾਂਚ ਕੀਤੇ। ਉਨ੍ਹਾਂ ਕਿਹਾ ਕਿ ਅਦਾਲਤਾਂ ਦੇ ਸਮੇਂ ਦੀ ਬਰਬਾਦੀ ਰੋਕਣ ਲਈ ਤਕਨਾਲੋਜੀ ਹੀ ਇੱਕੋ-ਇੱਕ ਅਸਰਦਾਰ ਹੱਲ ਹੈ। ਉਨ੍ਹਾਂ ਇਨਸਾਫ਼ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਮਸਨੂਈ ਬੌਧਿਕਤਾ (ਏ ਆਈ) ਅਤੇ ਡਿਜੀਟਲ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਣ ਦਾ ਸੱਦਾ ਦਿੱਤਾ। ਚੀਫ ਜਸਟਿਸ ਮੁਤਾਬਕ ਸੁਪਰੀਮ ਕੋਰਟ ਨੇ ਕੇਸਾਂ ਦੇ ਜਲਦੀ ਨਿਬੇੜੇ ਲਈ ਏ ਆਈ ਦੀ ਵਰਤੋਂ ਬਾਰੇ ਵਿਸ਼ੇਸ਼ ਕਮੇਟੀ ਵੀ ਬਣਾਈ ਹੈ। ਕੋਵਿਡ-19 ਮਹਾਮਾਰੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਵੀਡੀਓ ਕਾਨਫਰੰਸਿੰਗ ਵਰਗੀ ਤਕਨਾਲੋਜੀ ਸਦਕਾ ਹੀ ਮੁਸ਼ਕਲ ਸਮੇਂ ਵਿੱਚ ਵੀ ਭਾਰਤੀ ਅਦਾਲਤਾਂ ਬੰਦ ਨਹੀਂ ਹੋਈਆਂ ਸਨ, ਜਿਸ ਦੀ ਦੁਨੀਆ ਭਰ ’ਚ ਸ਼ਲਾਘਾ ਹੋਈ ਸੀ।
  LATEST UPDATES