View Details << Back    

India-Pak conflict : ਚੀਨ ਨੇ ਭਾਰਤ ਨਾਲ ਚਾਰ ਦਿਨਾਂ ਸੰਘਰਸ਼ ਦੌਰਾਨ ਪਾਕਿਸਤਾਨ ਨੂੰ ਮਦਦ ਦੇਣ ਦੀ ਗੱਲ ਕਬੂਲੀ

  
  
Share
  ਚੀਨ ਨੇ ਪਹਿਲੀ ਵਾਰ ਇਹ ਗੱਲ ਕਬੂਲੀ ਹੈ ਕਿ ਪਿਛਲੇ ਸਾਲ ਭਾਰਤ ਨਾਲ ਹੋਏ ਚਾਰ ਦਿਨਾਂ ਦੇ ਟਕਰਾਅ ਦੌਰਾਨ ਉਸ ਨੇ ਪਾਕਿਸਤਾਨ ਨੂੰ ਤਕਨੀਕੀ ਮਦਦ ਦਿੱਤੀ ਸੀ। ਇਹ ਜਾਣਕਾਰੀ ਉੱਥੋਂ ਦੇ ਸਰਕਾਰੀ ਮੀਡੀਆ ਰਾਹੀਂ ਸਾਹਮਣੇ ਆਈ ਹੈ। ਚੀਨ ਦੇ ਸਰਕਾਰੀ ਚੈਨਲ ਸੀ ਸੀ ਟੀ ਵੀ (CCTV) ਨੇ ਵੀਰਵਾਰ ਨੂੰ ਇੱਕ ਇੰਜੀਨੀਅਰ ਝਾਂਗ ਹੇਂਗ ਦੀ ਇੰਟਰਵਿਊ ਦਿਖਾਈ, ਜੋ 'ਐਵੀਏਸ਼ਨ ਇੰਡਸਟਰੀ ਕਾਰਪੋਰੇਸ਼ਨ ਆਫ ਚਾਈਨਾ' (ਏ ਵੀ ਆਈ ਸੀ) ਦੇ ਚੇਂਗਦੂ ਇੰਸਟੀਚਿਊਟ ਵਿੱਚ ਕੰਮ ਕਰਦੇ ਹਨ। ਇਹ ਸੰਸਥਾ ਚੀਨ ਦੇ ਆਧੁਨਿਕ ਲੜਾਕੂ ਜਹਾਜ਼ਾਂ ਅਤੇ ਡਰੋਨਾਂ ਦੇ ਡਿਜ਼ਾਈਨ ਤਿਆਰ ਕਰਨ ਵਾਲੀ ਮੁੱਖ ਸੰਸਥਾ ਹੈ। ਹਾਂਗਕਾਂਗ ਦੇ ਅਖ਼ਬਾਰ 'ਸਾਊਥ ਚਾਈਨਾ ਮਾਰਨਿੰਗ ਪੋਸਟ' ਨੇ ਸੀ ਸੀ ਟੀ ਵੀ ਦੇ ਹਵਾਲੇ ਨਾਲ ਦੱਸਿਆ ਕਿ ਝਾਂਗ ਨੇ ਪਿਛਲੇ ਮਈ ਵਿੱਚ ਹੋਈ ਚਾਰ ਦਿਨਾਂ ਦੀ ਜੰਗ ਦੌਰਾਨ ਪਾਕਿਸਤਾਨ ਦੀ ਤਕਨੀਕੀ ਮਦਦ ਕੀਤੀ ਸੀ। ਪਾਕਿਸਤਾਨੀ ਹਵਾਈ ਸੈਨਾ ਚੀਨ ਦੇ ਬਣੇ ਜੇ-10ਸੀਈ (J-10CE) ਲੜਾਕੂ ਜਹਾਜ਼ਾਂ ਦੀ ਵਰਤੋਂ ਕਰਦੀ ਹੈ, ਜਿਨ੍ਹਾਂ ਨੂੰ ਏ ਵੀ ਆਈ ਸੀ ਦੀ ਹੀ ਇੱਕ ਸਹਾਇਕ ਕੰਪਨੀ ਨੇ ਤਿਆਰ ਕੀਤਾ ਹੈ।
  LATEST UPDATES