View Details << Back    

ਮੌਜੂਦਾ ਹਾਲਾਤ ‘ਨਾ ਜੰਗ ਨਾ ਅਮਨ’ ਵਾਲੇ: Abdul Majid Hakim Elahi

  
  
Share
  ਭਾਰਤ ਵਿੱਚ ਇਰਾਨ ਦੇ ਸਰਵਉੱਚ ਆਗੂ ਦੇ ਪ੍ਰਤੀਨਿਧ ਅਬਦੁਲ ਮਜੀਦ ਹਕੀਮ ਇਲਾਹੀ ਨੇ ਅੱਜ ਆਪਣੇ ਮੁਲਕ ਅਤੇ ਇਜ਼ਰਾਈਲ-ਅਮਰੀਕਾ ਗੱਠਜੋੜ ਦਰਮਿਆਨ ਚੱਲ ਰਹੇ ਤਣਾਅ ਨੂੰ ‘ਨਾ ਜੰਗ ਨਾ ਅਮਨ’ ਵਾਲੀ ਹਾਲਤ ਕਰਾਰ ਦਿੱਤਾ ਹੈ। ਇਸ ਸੰਘਰਸ਼ ਨੂੰ ਤੁਰੰਤ ਰੋਕਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਸੰਸਾਰ ਦੀ ਸਥਿਰਤਾ ਉਨ੍ਹਾਂ ਲੋਕਾਂ ’ਤੇ ਨਿਰਭਰ ਕਰਦੀ ਹੈ ਜਿਨ੍ਹਾਂ ਨੇ ਜੰਗ ਸ਼ੁਰੂ ਕੀਤੀ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜੰਗ ਤੋਂ ਪ੍ਰਭਾਵਿਤ ਅਤੇ ਊਰਜਾ ਸੰਕਟ ਨਾਲ ਜੂਝ ਰਹੇ ਦੇਸ਼ ਅਮਰੀਕਾ ਅਤੇ ਇਜ਼ਰਾਈਲ ’ਤੇ ਹਮਲੇ ਰੋਕਣ ਲਈ ਦਬਾਅ ਕਿਉਂ ਨਹੀਂ ਪਾ ਰਹੇ? ਬੰਗਲੂਰੂ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਲਾਹੀ ਨੇ ਕਿਹਾ ਕਿ ਇਰਾਨ ਇਹ ਟਕਰਾਅ ਨਹੀਂ ਚਾਹੁੰਦਾ ਸੀ, ਪਰ ਲਗਾਤਾਰ ਹੋ ਰਹੇ ਹਮਲਿਆਂ ਕਾਰਨ ਜਵਾਬ ਦੇਣ ਲਈ ਮਜਬੂਰ ਹੋਇਆ। ਉਨ੍ਹਾਂ ਕਿਹਾ, ‘‘ਇਰਾਨ ਨੇ ਕਈ ਵਾਰ ਜੰਗ ਤੋਂ ਬਚਣ ਦੀ ਕੋਸ਼ਿਸ਼ ਕੀਤੀ। ਮੈਨੂੰ ਨਹੀਂ ਪਤਾ ਕਿ ਅਮਰੀਕਾ-ਇਜ਼ਰਾਈਲ ਦੂਜੇ ਦੇਸ਼ਾਂ ’ਤੇ ਆਪਣੀ ਮਰਜ਼ੀ ਕਿਉਂ ਥੋਪਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਹ ਅਖ਼ਤਿਆਰ ਕਿਸ ਨੇ ਦਿੱਤਾ?’’ ਉਨ੍ਹਾਂ ਚੇਤੇ ਕਰਵਾਇਆ ਕਿ ਇਰਾਨ ਨੇ ਓਮਾਨ ਵਿੱਚ ਗੱਲਬਾਤ ਕੀਤੀ ਸੀ, ਜੋ ਬਾਅਦ ਵਿੱਚ ਜਨੇਵਾ ਤੱਕ ਪੁੱਜੀ ਅਤੇ ਉੱਥੇ ਕਾਫ਼ੀ ਅੱਗ ਵੀ ਵਧੀ ਸੀ, ਪਰ ਅਚਾਨਕ ਹੋਏ ਹਮਲਿਆਂ ਨੇ ਇਸ ਪ੍ਰਕਿਰਿਆ ਨੂੰ ਵਿਗਾੜ ਦਿੱਤਾ। ਇਲਾਹੀ ਨੇ ਦਾਅਵਾ ਕੀਤਾ ਕਿ ਹਵਾਈ ਹਮਲਿਆਂ ਅਤੇ ਮਿਜ਼ਾਈਲ ਹਮਲਿਆਂ ਵਿੱਚ ਕਈ ਕਮਾਂਡਰ ਤੇ ਆਮ ਨਾਗਰਿਕ ਮਾਰੇ ਗਏ। ਪ੍ਰਾਇਮਰੀ ਸਕੂਲ ’ਤੇ ਹੋਏ ਹਮਲੇ ਵਿੱਚ 175 ਮਾਸੂਮ ਬੱਚੀਆਂ ਦੀ ਮੌਤ ਹੋ ਗਈ। ਉਨ੍ਹਾਂ ਮੁਤਾਬਕ ਹੁਣ ਤੱਕ 4,000 ਤੋਂ ਵੱਧ ਮੌਤਾਂ, 40,000 ਤੋਂ ਵੱਧ ਜ਼ਖਮੀ ਅਤੇ ਹਸਪਤਾਲਾਂ, ਯੂਨੀਵਰਸਿਟੀਆਂ ਤੇ ਜਨਤਕ ਬੁਨਿਆਦੀ ਢਾਂਚੇ ਦਾ ਭਾਰੀ ਨੁਕਸਾਨ ਹੋਇਆ ਹੈ।
  LATEST UPDATES